ਪੰਜਾਬ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਸੰਦ ਬਣ ਚੁੱਕਾ ਹੈ- ਢੀਂਡਸਾ

22 Apr 2026 | 18 Views

ਪੰਜਾਬ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਸੰਦ ਬਣ ਚੁੱਕਾ ਹੈ- ਢੀਂਡਸਾ

 Shiromani Akali Dal has become the people's choice on the land of Punjab - Dhindsa

ਹਲਕਾ ਉੱਤਰੀ ਦੇ ਹਰ ਬੂਥ ਤੇ ਕੀਤਾ ਜਾ ਰਿਹਾ ਲਾਮਬੰਦ- ਰਾਣਾ

 

ਜਲੰਧਰ 22 ਅਪ੍ਰੈਲ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- 

 ਸ਼੍ਰੋਮਣੀ ਅਕਾਲੀ ਦਲ ਜਲੰਧਰ ਹਲਕਾ ਉੱਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਮਹੱਲਾ ਉਪਕਾਰ ਨਗਰ ਵਾਰਡ ਨੰਬਰ 74 ਸ੍ਰੀ ਲਾਲ ਚੰਦ ਦੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ।

 ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿੱਚ ਮਜਬੂਤ ਕਰਨ ਲਈ ਹਰ ਮਹੱਲੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਵਿਉਂਤਬੰਦੀ ਤਿਆਰ ਕੀਤੀ ਗਈ। 

 ਇਸ ਮੌਕੇ ਢੀਂਡਸਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ , ਪੰਜਾਬ ਦੇ ਵਿਕਾਸ ਅਮਨ ਸ਼ਾਂਤੀ, ਭਾਈਚਾਰਕ ਸਾਂਝ ਦੀ ਹਮੇਸ਼ਾ ਮੁਦਈ ਰਹੀ ਹੈ , ਜਿਸ ਉੱਤੇ ਅੱਜ ਪੰਜਾਬ ਦੀ ਜਨਤਾ ਨੂੰ ਬਹੁਤ ਵੱਡਾ ਮਾਣ ਹੈ ।

ਅੱਜ ਵਿਰੋਧੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਵੀ ਲੋਕ ਆਪਣੀ ਖੇਤੀਰੀ ਪਾਰਟੀ ਨੂੰ ਮੁੜ ਪੰਜਾਬ ਦੀ ਧਰਤੀ ਤੇ 2027 ਦੀ ਬਾਗਡੋਰ ਸੰਭਾਲਣ ਲਈ ਤਿਆਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਹਰ ਵਰਗ ਦੇ ਲੋਕ ਵੱਡੇ ਪੱਧਰ ਤੇ ਜੁੜ ਰਹੇ ਹਨ।

 ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਦਾ ਵਿਕਾਸ ਹਵਾ ਵਾਂਗ ਖੰਭ ਲਾ ਕੇ ਉੱਚ ਚੁੱਕਾ ਹੈ। 

 ਇੱਥੇ ਸਰਕਾਰਾਂ ਵੱਲੋਂ ਵੱਡੀਆਂ ਵੱਡੀਆਂ ਡੀਗਾਂ ਮਾਰ ਕੇ ਹੋਰਡਿੰਗਜ ਬੋਰਡ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ,ਪਰ ਗਰਾਊਂਡ ਲੈਵਲ ਤੇ ਜ਼ੀਰੋ।

 ਪੰਜਾਬ ਦੇ ਲੋਕ ਪੰਜਾਬ ਦਾ ਸਰਵਪੱਖੀ ਵਿਕਾਸ ਤੇ ਤਰੱਕੀ ਲਈ ਹਮੇਸ਼ਾ ਸੋਚਦੇ ਹਨ, ਪਰ ਸਰਕਾਰਾਂ ਨੇ 4 ਲੱਖ ਕਰੋੜ ਦਾ ਕਰਜਾ ਵਾਰੀ ਵਾਰੀ ਚੱਕ ਕੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਕੇ ਸੁੱਟ ਦਿੱਤਾ ਹੈ।

 ਪੂਰੇ ਉਤਰੀ ਹਲਕੇ ਦੇ ਹਰ ਵਰਗ ਦੇ ਲੋਕਾਂ ਨੂੰ ਮਾਨ ਸਨਮਾਨ ਨਾਲ ਇਸ ਪਾਰਟੀ ਵਿੱਚ ਸਤਿਕਾਰਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਦਰਦ ਤੇ ਤਕਲੀਫਾਂ ਨੂੰ ਅਹਿਮੀਅਤ ਦਿੰਦੇ ਹੋਏ ਮਸਲੇ ਹੱਲ ਕਰਨ ਕੀਤੇ ਜਾਣਗੇ।

 ਇਸ ਮੌਕੇ ਦਲਜੀਤ ਸਿੰਘ ਲੰਮਾ ਪਿੰਡ ਸੀਨੀਅਰ ਮੀਤ ਪ੍ਰਧਾਨ, ਸ੍ਰੀ ਲਾਲ ਚੰਦ ਸਰਕਲ ਐਸਸੀ ਵਿੰਗ ਪ੍ਰਧਾਨ, ਜਗਜੀਤ ਸਿੰਘ ਖਾਲਸਾ , ਫੁਮਣ ਸਿੰਘ, ਮਹਿੰਦਰ ਸਿੰਘ ਜੰਬਾ ਠੇਕੇਦਾਰ, ਓਮ ਪ੍ਰਕਾਸ਼ ,ਬਹਾਦਰ ਸਿੰਘ ,ਪਰਗਟ ਸਿੰਘ ਲਾਹੌਰੀਆ, ਤਜਿੰਦਰ ਸਿੰਘ ਉੱਭੀ ਸੀਨੀਅਰ ਮੀਤ ਪ੍ਰਧਾਨ, ਸੁਖਚੈਨ ਸਿੰਘ ਫੌਜੀ, ਗੁਰਪ੍ਰੀਤ ਸਿੰਘ ਮਿੱਕੀ, ਪ੍ਰਭਜੋਤ ਸਿੰਘ ਮੀਤ ਪ੍ਰਧਾਨ ਇੰਡਸਟਰੀ ਏਰੀਆ, ਠੇਕੇਦਾਰ ਕਮਲਜੀਤ ਸਿੰਘ ਜੈਮਲ ਨਗਰ ,ਅਵਤਾਰ ਸਿੰਘ ਤਾਰੀ ,ਤਰਲੋਚਨ ਸਿੰਘ, ਬੱਬੂ ਵਰਮਾ ,ਜਗਿੰਦਰ ਸਿੰਘ ਜੰਬਾ ਹਾਜ਼ਰ ਸਨ।

Categories: ਸਿਆਸਤ ਪੰਜਾਬ ਦੀ

Tags: KESARI VIRASAT

Published on: 22 Apr 2026

Gurpreet Singh Sandhu
+91 9592669498
📣 Share this post

Latest News

View all