ਪੰਜਾਬ ਦੀ ਕਿਸਾਨੀ ਨਾਲ ਸਬੰਧਿਤ ਕਿਸੇ ਵੀ ਫਸਲ ਜਾਂ ਫਸਲਾਂ ਤੋ ਬਣੇ ਸਮਾਨ ਤੇ ਭਾਰਤ ਸਰਕਾਰ ਵੱਲੋਂ ਕੋਈ ਛੋਟ ਨਹੀ ਦਿੱਤੀ ਗਈ – ਚਰਨਜੀਤ ਸਿੰਘ ਬਰਾੜ

14 Feb 2026 | 23 Views

ਪੰਜਾਬ ਦੀ ਕਿਸਾਨੀ ਨਾਲ ਸਬੰਧਿਤ ਕਿਸੇ ਵੀ ਫਸਲ ਜਾਂ ਫਸਲਾਂ ਤੋ ਬਣੇ ਸਮਾਨ ਤੇ ਭਾਰਤ ਸਰਕਾਰ ਵੱਲੋਂ ਕੋਈ ਛੋਟ ਨਹੀ ਦਿੱਤੀ ਗਈ – ਚਰਨਜੀਤ ਸਿੰਘ ਬਰਾੜ

The Government of India has not given any exemption to any crop or product made from crops related to Punjab's agriculture - Charanjit Singh Brar

*ਉਲਟਾਂ ਸਾਰੀਆਂ ਫਸਲਾਂ, ਸਬਜੀਆਂ ਤੇ ਫਰੋਜਨ ਸਬਜੀਆਂ ਦੁੱਧ ਤੇ ਦੁੱਧ ਦੇ ਉਤਪਾਦ ਮੀਟ ਮਸਾਲੇ ਫਲ ਸਾਰੇ USA ਦੀ ਧਰਤੀ ਤੇ 0 % ਟੈਰਿਫ ਤੇ ਜਾ ਸਕਣਗੇ |*

 

ਚੰਡੀਗੜ੍ਹ 13 ਫਰਵਰੀ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਵੱਲੋਂ ਪ੍ਰੈਸ ਵਾਰਤਾ ਦੌਰਾਨ ਦਿੱਤੇ ਬਿਆਨ ਵਿੱਚ ਜੌਰ ਦੇ ਕੇ ਕਿਹਾ ਕਿ ਹਮੇਸ਼ਾ ਉਹੀ ਮੁਲਕ ਤਰੀਕੀ ਕਰਦੇ ਹਨ ਜਿਨਾ ਦਾ ਕੱਚਾ ਮਾਲ ਜਾਂ ਸਬੰਧਿਤ ਦੇਸ਼ ਦੇ ਕੱਚੇ ਮਾਲ ਤਿਆਰ ਮਾਲ ਦੂਜੇ ਦੇਸ਼ਾ ਵਿੱਚ ਵਿਕਦਾ ਹੋਵੇ | ਬਾਹਰ ਮੁਲਕਾਂ ਵਿੱਚ ਮਾਲ ਫਿਕਣ ਦੇ ਕਾਰਨ ਫੈਕਟਰੀਆਂ ਲੱਗਦੀਆਂ ਹਨ ਉਸ ਫੈਕਟਰੀਆਂ ਦੇ ਕਾਰਨ ਉਸ ਸੂਬੇ ਜਾਂ ਦੇਸ਼ ਦੇ ਨੌਜਵਾਨਾਂ ਨੂੰ ਰੁਜਗਾਰ ਮਿਲਦਾ ਹੈ | 

 

ਵਿਰੋਧੀ ਪਾਰਟੀਆਂ ਵੱਲੋਂ ਇੱਕ ਝੂਠ ਫੈਲਾਇਆ ਜਾ ਰਿਹਾ ਹੈ ਜਿਸ ਨੂੰ ਸਪੱਸਟ ਕਰਦਿਆਂ ਬੋਲਦੇ ਹੋਏ ਕਿਹਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਫਸਲਾਂ ਹਨ ਜਿਨਾਂ ਵਿੱਚ ਕਣਕ, ਚਾਵਲ, ਜੌ, ਮੱਕੀ, ਸੋਆਬੀਨ. ਬਾਜਰਾ,ਉਟਸ, ਮੈਦਾ ਅਤੇ ਆਟਾ ਸਾਰੇ ਤਰਾਂ ਦਾ ਇਥਨੋਲ, ਸ਼ਾਇਦ, ਕਪਾਹ, ਕਾਬਿਲ ਛੋਲੇ, ਮੂੰਗੀ ਸਾਰੀਆਂ ਫਸਲਾਂ ਤੇ ਭਾਰਤ ਵੱਲੋਂ ਅਮਰੀਕਾ ਨੂੰ ਕੋਈ ਛੋਟ ਨਹੀ ਦਿੱਤੀ ਗਈ|

 

ਸਬਜੀਆਂ ਦੇ ਵਿੱਚੋਂ ਪਿਆਜ, ਆਲੂ, ਮਟਰ, ਬੀਨਜ, ਖੁੰਭਾ, ਤੌਰੀ, ਕੱਦੂ. ਖੀਰਾ, ਛਿਲਮਾ ਮਿਰਚ, ਭਿੰਡੀ ਆਦਿ ਜਿੰਨੀਆ ਵੀ ਸਬਜੀਆਂ ਹਨ ਨੂੰ ਭਾਰਤ ਭੇਜਣ ਦੀ ਇਜਾਜਤ ਨਹੀ ਦਿੱਤੀ ਗਈ ਇਸਦੇ ਉਲਟ ਇਹ ਸਾਰੀਆਂ ਸਬਜੀਆਂ ਤੇ ਪਰੋਸੈਸ਼ ਸਬਜੀਆਂ 0 % ਟੈਰਿਫ ਤੋਂ ਅਮਰੀਕਾ ਜਾ ਸਕਣਗੀਆਂ | 

 

ਇਸੇ ਤਰਾਂ ਜਿੰਨੇ ਵੀ ਡੇਅਰੀ ਉਤਪਾਦ ਹਨ ਜਿੰਨਾ ਵਿੱਚ ਦੁੱਧ ਜਾਂ ਦੁੱਧ ਤੋਂ ਬਣੇ ਪਨੀਰ, ਕਰੀਮ, ਮੱਖਣ, ਸੁੱਕਾ ਦੁੱਧ, ਘਿਉ ਆਦਿ ਨੂੰ ਭਾਰਤ ਆਉਣ ਲਈ ਕੋਈ ਖੁੱਲ ਨਹੀ ਦਿੱਤੀ ਗਈ ਇਸਦੇ ਉਲਟ ਦੁੱਧ ਜਾ ਦੁੱਧ ਤੋ ਬਣੇ ਪ੍ਰੋਡੈਕਟ 0 % ਟੈਰਿਫ ਤੋਂ ਅਮਰੀਕਾ ਭੇਜੇ ਜਾ ਸਕਦੇ ਹਨ | 

 

ਇਸੇ ਤਰਾਂ ਮਸਲਿਂਆਂ ਵਿੱਚ ਕਾਲੀ ਮਿਰਚ, ਲੌਂਗ, ਇਲਾਈਚੀ, ਸੁੱਕੀ/ ਹਰੀ ਮਿਰਚ, ਧਨੀਆ ਜੀਰਾ, ਹਿੰਗ, ਅਦਰਕ, ਹਲਦੀ ਜਵੈਂਣ, ਸੌਂਫ, ਮੈਥੀ, ਸਰੋਂ, ਰਾਇ, ਚਾਹ ਕੌਫੀ ਉਰ ਇਨਾ ਤੋਂ ਬਣੇ ਸਾਰੇ ਪ੍ਰੋਸੈਸਡ ਬਣੇ ਪਾਊਡਰ ਉਪਰ ਭਾਰਤ ਵੱਲੋਂ ਕੋਈ ਛੋਟ ਨਹੀ ਦਿੱਤੀ ਗਈ ਇਸਦੇ ਉਲਟ ਇਹ ਸਾਰੇ ਕੱਚਾ ਮਾਲ ਜਾਂ ਮਸਾਲੇ ਬਣਾਂਕੇ 0 % ਟੈਰਿਫ ਤੋਂ ਅਮਰੀਕਾ ਜਾ ਸਕਣਗੇ |

ਇਸੇ ਤਰਾਂ ਫਲਾ ਵਿੱਚ ਅੰਬ,ਕੇਲਾ, ਅਮਰੂਦ, ਅਨਾਨਾਸ, ਨਾਰੀਅਲ, ਕਾਜੂ, ਸੰਗਤਰਾ, ਚਕੌਤਰਾ, ਕੀਨੂੰ, ਨਿੰਬੂ, ਅੰਗੂਰ, ਚੈਰੀ, ਸੁੱਕਾ ਆਲੂ ਪਖਾਰੀ, ਇਮਲੀ, ਸੁੱਕਾ ਸੇਬ, ਸ਼ਿਗਾੜਾ ਗਿਰੀ ਖੰਜੂਰ ਆਦਿ ਭਾਰਤ ਆਉਣ ਲਈ ਕੋਈ ਛੋਟ ਨਹੀ ਦਿੱਤੀ ਗਈ ਇਸ਼ਦੇ ਉਲਟ ਇਹ ਸਾਰੇ ਇਸੇ ਤਰਾਂ ਜਾਂ ਪ੍ਰੋਸੈਸ ਕਰਕੇ 0 % ਟੈਰਿਫ ਤੇ ਅਮਰੀਕਾ ਭੇਜੇ ਜਾ ਸਕਦੇ ਹਨ |

 

ਕੁਝ ਆਈਟਮਾਂ ਵਿੱਚ ਘੱਟੋਂ ਘੱਟ ਖਰੀਦਣ ਦਾ ਕੋਟਾਂ ਤੈਅ ਕੀਤਾ ਹੈ ਜਿਵੇਕਿ ਪਸ਼ੂ / ਮੁਰਗੀਆਂ ਦੀ ਖੁਰਾਕ ਲਈ ਲੋੜੀਦਾਂ ਸਮਾਨ 5 ਕਰੋੜ ਟਨ ਬਾਹਰਲੇ ਮੁਲਕਾਂ ਤੋਂ ਮੰਗਵਾਇਆ ਜਾਦਾਂ ਹੈ ਜਿਸਦਾ ਸਿਰਫ 1 ਪ੍ਰਤੀਸ਼ਤ 5 ਲੱਖ ਟਨ ਅਮਰੀਕਾ ਤੋਂ ਲੈਂਣ ਲਈ ਕੋਟਾਂ ਫਿਕਸ ਕੀਤਾ ਗਿਆ ਹੈ | ਇਸੇ ਤਰਾਂ ਸੇਬ 5.50 ਲੱਖ ਟਨ ਵਿਦੇਸ਼ਾਂ ਦੀ ਧਰਤੀ ਤੋਂ ਭਾਰਤ ਆਉਦਾਂ ਹੈ ਉਸ ਵਿੱਚੋਂ 1 ਲੱਖ ਟਨ ਦਾ ਕੋਟਾ ਅਮਰੀਕਾ ਤੋਂ ਲੈਂਣਾ ਫਿਕਸ ਕੀਤਾ ਗਿਆ ਹੈ ਪਰ ਪਹਿਲਾ 75 ਰੁਪਏ ਕਿਲੋਂ ਭਾਰਤ ਦੀ ਧਰਤੀ ਤੇ ਪਹੁੰਚਦਾ ਸੀ ਹੁਣ 100 ਰੁਪਏ ਪ੍ਰਤੀ ਕਿਲੋ ਪਹੁੰਚੇਗਾ ਇਸੇ ਤਰਾਂ 2.77 ਲੱਖ ਟਨ ਬਦਾਮ ਬਾਹਰੇ ਮੁਲਕਾਂ ਤੋਂ ਆਉਦਾਂ ਹੈ | ਪਿਛਲੇ ਸਾਲ 2.50 ਲੱਖ ਟਨ ਅਮਰੀਕਾ ਤੋਂ ਆਇਆ ਹੈ ਹੁਣ 1 ਲੱਖ ਟਨ ਲੈਂਣ ਲਈ ਕੋਟਾਂ ਫਿਕਸ ਕੀਤਾ ਗਿਆ ਹੈ | ਇਸੇ ਤਰਾਂ 5.50 ਲੱਖ ਟਨ ਸੋਆਬੀਨ ਦਾ ਤੇਲ ਬਾਹਰਲੇ ਮੁਲਕਾਂ ਤੋਂ ਭਾਰਤ ਦੀ ਧਰਤੀ ਤੇ ਆਉਦਾਂ ਹੈ | 2024-25 ਵਿੱਚ ਲਗਭਗ 2 ਲੱਖ ਟਨ ਅਮਰੀਕਾ ਤੋਂ ਆਇਆ ਹੈ ਫਿਰ ਵੀ ਸਿਰਫ 1 ਲੱਖ ਟਨ ਦਾ ਕੋਟਾ ਹੀ ਫਿਕਸ ਕੀਤਾ ਗਿਆ ਹੈ |

 

ਉਪਰੋਕਤ ਸਾਰੀਆਂ ਆਈਟਮਾਂ ਪਹਿਲਾਂ ਹੀ ਵੱਡੀ ਤੈਦਾਤ ਵਿੱਚ ਭਾਰਤ ਆਉਦੀਂਆ ਹਨ ਇਸ ਵਿੱਚੋ ਕੁਝ ਆਈਟਮਾਂ ਦੇ ਕੋਟਾ ਫਿਕਸ ਕਰਕੇ ਕਿਸਾਨਾਂ ਦੀਆਂ ਫਸਲਾਂ ਜਾ ਫਸਲਾਂ ਤੋ ਬਣੇ ਹੋਏ ਸਮਾਨ 0 % ਟੈਰਿਫ ਤੇ ਅਮਰੀਕਾ ਨੂੰ ਭੇਜੇ ਜਾਣ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾ ਦਾ ਬਹੁਤ ਵੱਡਾ ਫਾਇਦਾ ਹੋਵੇਗਾ |

 

ਖੇਤੀ ਨਾਲ ਸਬੰਧਿਤ ਫਸਲਾ ਦੇ ਨਾਲ ਕਪਾਹ ਅਤੇ ਕਪੱੜਾ ਉਦਯੋਗ, ਲੈਧਰ ਦਾ ਕਾਰੋਬਾਰ, ਖਿਡੋਣੋ ਦਾ ਕਾਰੋਬਾਰ, ਪੰਜਾਬ ਦੀ ਸਾਰੇ ਉਦਯੋਗਾਂ ਵਿੱ ਪੁਰਜਿਆਂ ਦਾ ਕਾਰੋਬਾਰ, ਘਰੇਲੂ ਵਰਤੋਂ ਵਾਲੀਆਂ ਚੀਜਾ ਆਦਿ ਦੇ ਕਾਰੋਬਾਰ ਵਿੱਚ ਬਹੁਤ ਵੱਡਾ ਵਾਧਾ ਹੋਵੇਗਾ ਕਿਉਕਿ ਸਾਡੇ ਮੁਕਾਬਲੇ ਵਾਲੇ ਮੁਲਕ ਜਿਸ ਵਿੱਚ ਚਾਇਨਾ ਤੇ 35 %, ਵੀਅਤਨਾਮ 20 %, ਬੰਗਲਾਦੇਸ਼ 20 %, ਇੰਡੋਨੇਸ਼ੀਆ 19 % ਦੇ ਮੁਕਾਬਲੇ ਭਾਰਤ ਉਪਰ ਇਹਨਾ ਮੁਲਕਾ ਨਾਲੋਂ 18 % ਟੈਰਿਫ ਹੈ |

Categories: ਸਿਆਸਤ ਪੰਜਾਬ ਦੀ

Tags: KESARI VIRASAT

Published on: 14 Feb 2026

Gurpreet Singh Sandhu
+91 9592669498
📣 Share this post

Latest News

View all

Business Directory

Sharma ambulance service and clinic
Sharma ambulance service and clinic

City: Pahewa
Category: Healthcare & Medical

View Profile
Sandhu furniture works

City: Pehowa
Category:

View Profile
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile