ਸਿਰਫ਼ ਬੁਕਿੰਗ ਨਾਲ ਨਹੀਂ ਮਿਲੇਗਾ ਗੈਸ ਸਿਲੰਡਰ, ਨਵੇਂ ਨਿਯਮ ਲਾਗੂ

01 May 2026 | 61 Views

ਸਿਰਫ਼ ਬੁਕਿੰਗ ਨਾਲ ਨਹੀਂ ਮਿਲੇਗਾ ਗੈਸ ਸਿਲੰਡਰ, ਨਵੇਂ ਨਿਯਮ ਲਾਗੂ

Gas cylinder will not be available just by booking, new rules implemented


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ

ਚੰਡੀਗੜ੍ਹ, 1 ਮਈ — ਘਰੇਲੂ ਗੈਸ ਉਪਭੋਗਤਾਵਾਂ ਲਈ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਹੁਣ ਕੇਵਲ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣਾ ਹੀ ਕਾਫ਼ੀ ਨਹੀਂ ਹੋਵੇਗਾ, ਕਿਉਂਕਿ ਗੈਸ ਕੰਪਨੀਆਂ ਵੱਲੋਂ ਡਿਲਿਵਰੀ ਪ੍ਰਕਿਰਿਆ ਵਿੱਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ, ਇੰਡੇਨ, ਐਚਪੀ ਗੈਸ ਅਤੇ ਭਾਰਤ ਗੈਸ ਵਰਗੀਆਂ ਕੰਪਨੀਆਂ ਨੇ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਫਰੌਡ ਨੂੰ ਰੋਕਣ ਲਈ OTP ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਹੈ। ਹੁਣ ਗੈਸ ਸਿਲੰਡਰ ਦੀ ਡਿਲਿਵਰੀ ਸਮੇਂ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਆਏ OTP ਦੀ ਪੁਸ਼ਟੀ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਕੁਝ ਉਪਭੋਗਤਾਵਾਂ ਲਈ e-KYC ਅਤੇ ਆਧਾਰ ਲਿੰਕਿੰਗ ਵੀ ਲਾਜ਼ਮੀ ਹੋ ਸਕਦੀ ਹੈ। ਜੇ ਗਾਹਕ ਦਾ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ ਜਾਂ KYC ਅਧੂਰੀ ਹੈ ਤਾਂ ਸਿਲੰਡਰ ਡਿਲਿਵਰੀ ਵਿੱਚ ਦਿੱਕਤ ਆ ਸਕਦੀ ਹੈ।

ਗੈਸ ਏਜੰਸੀਆਂ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰਜਿਸਟਰਡ ਮੋਬਾਈਲ ਨੰਬਰ ਅਤੇ KYC ਵੇਰਵਿਆਂ ਨੂੰ ਅਪਡੇਟ ਕਰਵਾ ਲੈਣ ਤਾਂ ਜੋ ਸਿਲੰਡਰ ਪ੍ਰਾਪਤ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਜਾਲਸਾਜ਼ੀ ਰੋਕਣ ਅਤੇ ਸਹੀ ਗਾਹਕ ਤੱਕ ਸਬਸਿਡੀ ਦਾ ਲਾਭ ਪਹੁੰਚਾਉਣ ਲਈ ਚੁੱਕਿਆ ਗਿਆ ਹੈ।

Categories: ਦੇਸ਼ ਦੁਨੀਆ

Tags: India

Published on: 01 May 2026

Gurpreet singh sandhu
+91 6239900989
📣 Share this post

Latest News

View all