Women's Satsang event at the historic Gurdwara Charan Kamal Sahib, Jalandhar
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪੁਰਾਤਨ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ) ਬਸਤੀ ਸ਼ੇਖ ਦਰਵੇਸ਼ ਜਲੰਧਰ ਵਿਖੇ ਚਰਨ ਪਾਵਨ ਦਿਵਸ 1 ਅਗਸਤ ਤੋਂ 10 ਅਗਸਤ 2025 ਤਕ ਮਨਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਅੱਜ 6 ਅਗਸਤ 2025 ਦਿਨ ਬੁੱਧਵਾਰ ਨੂੰ ਮੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਲੰਧਰ ਸ਼ਹਿਰ ਦੀਆਂ ਇਸਤਰੀ ਸਤਿਸੰਗ ਸਭਾਵਾਂ ਨਾਲ ਸਬੰਧਤ ਬੀਬੀਆਂ ਨੇ ਸਤਿਸੰਗ ਰਾਹੀਂ ਨਿਹਾਲ ਕੀਤਾ।
ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਜਲੰਧਰ ਛਾਉਣੀ ), ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਆਦਰਸ਼ ਨਗਰ), ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ (ਪਿਸ਼ੋਰੀ ਮੁਹੱਲਾ), ਗੁਰਦੁਆਰਾ ਗੁਰੂ ਤੇਗ ਬਹਾਦਰ (ਸੈਂਟਰਲ ਟਾਊਨ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਅਰਬਨ ਅਸਟੇਟ, ਫੇਜ 1), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਅਰਬਨ ਅਸਟੇਟ, ਫੇਜ 2), ਬਾਲਾ ਪ੍ਰੀਤਮ ਸੁਸਾਇਟੀ, ਮਹਲਾ ਸੁਰਾਜ ਗੰਜ, ਦੁਬਾਰਾ ਸ਼੍ਰੀ ਗੁਰੂ ਸਿੰਘ ਸਭਾ (ਲਿੰਕ ਕਲੋਨੀ), ਗੁਰਦੁਆਰਾ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ (66 ਫੁੱਟੀ ਰੋਡ), ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ (ਰਸਤਾ ਮੁਹੱਲਾ), ਦੁਆਰਾ ਸ੍ਰੀ ਗੁਰੂ ਸਿੰਘ ਸਭਾ ( ਸ਼ੇਖਾ ਬਜਾਰ), ਦੁਬਾਰਾ ਸ਼੍ਰੀ ਗੁਰੂ ਸਿੰਘ ਸਭਾ (ਗੁਰਦੇਵ ਨਗਰ), ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਮਖਦੂਮਪੁਰਾ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਬਸਤੀ ਪੀਰ ਦਾਦ), ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ( ਰਾਜਾ ਗਾਰਡ), ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਦਿਓਲ ਨਗਰ), ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਪ੍ਰੀਤ ਨਗਰਮ ਲਾਡੋਵਾਲੀ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਬਸਤੀ ਗੁਜਾਂ), ਗੁਰਦੁਆਰਾ ਅੰਗਦ ਦਰਬਾਰ, ਜਨਕ ਪੁਰੀ (ਲੁਧਿਆਣਾ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਤਿਲਕ ਨਗਰ), ਮਾਡਲ ਹਾਊਸ (ਵੀਰਵਾਰ ਵਾਲੀਆਂ ਬੀਬੀਆਂ), ਮਾਡਲ ਹਾਊਸ (ਸੋਮਵਾਰ ਵਾਲੀਆਂ ਬੀਬੀਆਂ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਅਵਤਾਰ ਨਗਰ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਗੁਰੂ ਨਗਰ), ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਅਸ਼ੋਕ ਨਗਰ ), ਗੁਰਦੁਆਰਾ ਆਸਾ ਪੂਰਨ ਦਿਆਲ ਨਗਰ, ਗੁਰਦੁਆਰਾ ਬਾਬਾ ਦੀਪ ਸਿੰਘ (ਘਈ ਨਗਰ), ਗੁਰੁਦਆਰਾ ਸ੍ਰੀ ਸੁਖਮਣੀ ਸੁਸਾਇਟੀ (ਗਰੀਨ ਐਵੀਨਿਊ), ਗੁਰਦੁਆਰਾ ਪੰਜ ਪਿਆਰੇ (ਈਸ਼ਵਰ ਨਗਰ), ਦੁਆਰਾ ਛੇਵੀਂ ਪਾਤਸ਼ਾਹੀ (ਬਸਤੀ ਸ਼ੇਖ), ਮੀਰੀ ਪੀਰੀ ਸੇਵਾ ਸੋਸਾਇਟੀ (ਚੋਪੜਾ ਕਲੋਨੀ), ਦੁਬਾਰਾ ਸਾਹਿਬ ਹਰਕੀਰਤ ਸਭਾ, ਦੁਬਾਰਾ ਗੁਰੂ ਨਾਨਕ ਸਤਿਸੰਗ ਸਭਾ, ਗੁਰ ਸ਼ਬਦ ਪ੍ਰਚਾਰ ਸਭਾ (ਸੋਹਾਣਾ) ਬ੍ਰਾਂਚ ਜਲੰਧਰ, ਮਾਈ ਭਾਗੋ ਸੇਵਾ ਸੁਸਾਇਟੀ (ਬਸਤੀ ਸ਼ੇਖ), ਗੁਰਦੁਆਰਾ ਗੁਰੂ ਅਮਰਦਾਸ ਜੀ (ਪਿਸ਼ੋਰੀਆਂ ਮੁਹੱਲਾ), ਮਾਤਾ ਗੰਗਾ ਜੀ ਸੇਵਾ ਸੋਸਾਇਟੀ (ਉਜਾਲਾ ਨਗਰ) ਵੱਲੋਂ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਬੀਬੀ ਇਕਬਾਲ ਕੌਰ, ਬੀਬੀ ਹਰਵੰਤ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਇੰਦਰਜੀਤ ਕੌਰ, ਬੀਬੀ ਪ੍ਰਕਾਸ਼ ਕੌਰ, ਬੀਬੀ ਤਜਿੰਦਰ ਕੌਰ, ਬੀਬੀ ਗੁਰਦੀਪ ਕੌਰ, ਬੀਬੀ ਮਨਜੀਤ ਕੌਰ, ਸ਼ਾਲੂ, ਅਨੀਤਾ, ਸਿਮਰਨ,ਰੀਮਾ, ਸੋਨੀਆ, ਅਤੇ ਜੋਗਿੰਦਰ ਕੌਰ ਨੇ ਆਪਣੀ ਭਾਗੀਦਾਰੀ ਦਰਸਾਈ।
ਬੀਬੀਆਂ ਵਲੋਂ ਗੁਰਬਾਣੀ ਦੇ ਰਾਹੀ ਸੰਗਤਾਂ ਨੂੰ ਆਧਿਆਤਮਿਕ ਉਚਾਈਆਂ ਵੱਲ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਛਬੀਲ ਅਤੇ ਗੁਰੂ ਦਾ ਲੰਗਰ ਅਟੂਟ ਵਰਤਾਇਆ ਗਿਆ।