Special Amrit Vela ceremony at Gurdwara Charan Kanwal Sahib
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ, ਵੱਡ ਯੋਧਾ ਬਹੁ-ਪਰਉਪਕਾਰੀ, ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾਤਸ਼ਾਹੀ ਛੇਵੀਂ), ਬਸਤੀ ਸ਼ੇਖ ਦਰਵੇਸ਼, ਜਲੰਧਰ ਵਿਖੇ ਚਰਨ ਪਾਵਨ ਦਿਵਸ ਦੀ ਖੁਸ਼ੀ ਵਿੱਚ 10 ਅਗਸਤ, 2025 ਦਿਨ ਐਤਵਾਰਨੂੰ ਅੰਮ੍ਰਿਤ ਵੇਲਾ ਸਮਾਗਮ ਸਵੇਰੇ 6.00 ਤੋਂ 8.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਈ ਸ਼ੌਕੀਨ ਸਿੰਘ ਜੀ ( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ) ਅਤੇ ਭਾਈ ਤਜਿੰਦਰ ਸਿੰਘ ਜੀ ਪਾਰਸ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ।
ਸਮੂਹ ਮੈਂਬਰਾਨ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ: ਛੇਵੀਂ), ਬਸਤੀ ਸ਼ੇਖ ਦਰਵੇਸ਼, ਜਲੰਧਰ ਵਲੋਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਅਪੀਲ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 80544-84800 ਅਤੇ 98722-61395 ਤੇ ਸੰਪਰਕ ਕੀਤਾ ਜਾ ਸਕਦਾ
ਹੈ।