ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਅਕਾਲੀ ਦਲ ਦੇ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੀ ਚੇਅਰਪਰਸਨ ਨਿਯੁਕਤ

11 Aug 2025 | 260 Views

ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਅਕਾਲੀ ਦਲ ਦੇ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੀ ਚੇਅਰਪਰਸਨ ਨਿਯੁਕਤ

Giani Harpreet Singh unanimously appointed as Akali Dal President and Bibi Satwant Kaur as Panthic Council Chairperson

 

ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਲਈ ਪ੍ਰੋ ਸਰਚਾਂਦ ਸਿੰਘ ਖਿਆਲਾ ਵਲੋਂ ਸ਼ੁੱਭਕਾਮਨਾਵਾਂ

ਕਿਹਾ - ਪੰਜਾਬ ਅਤੇ ਪੰਥਕ ਸਿਆਸਤ ਅੰਦਰ ਦੇਖਣ ਨੂੰ ਮਿਲਣਗੇ ਨਵੇਂ ਸਿਆਸੀ ਸਮੀਕਰਨ ਅਤੇ ਤਬਦੀਲੀਆਂ 

ਅੰਮ੍ਰਿਤਸਰ 11 ਅਗਸਤ (ਗੁਰਪ੍ਰੀਤ ਸਿੰਘ ਸੰਧੂ):-

ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ਜਾਣ ਅਤੇ ਪੰਥਕ ਸ਼ਖ਼ਸੀਅਤ ਬੀਬੀ ਸਤਵੰਤ ਕੌਰ ਨੂੰ ਪਾਰਟੀ ਦੇ ਪੰਥਕ ਕੌਂਸਲ ਦੀ ਚੇਅਰਪਰਸਨ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।  

ਉਨ੍ਹਾਂ ਉਮੀਦ ਜਤਾਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਮੁੱਚੇ ਰੂਪ ’ਚ ਰਾਜਸੀ ਅਗਵਾਈ ਦਾ ਮੌਕਾ ਮਿਲਦਾ ਹੈ, ਤਾਂ ਆਸ ਹੈ ਕਿ ਉਹ ਕੌਮ ਅਤੇ ਪੰਜਾਬ ਦੇ ਹਿਤਾਂ ਲਈ ਜ਼ਰੂਰ ਚੰਗਾ ਕਰਨਗੇ ਅਤੇ ਨਵੀਂ ਪਾਰਟੀ ਅਕਾਲੀ ਦਲ ਬਾਦਲ ਦਾ ਰਾਜਨੀਤਿਕ ਵਿਕਲਪ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਥ ਦੀ ਤਰਜਮਾਨੀ ਕਰਦੀ ਅਕਾਲੀ ਦਲ ਦੀ ਅਤੇ ਅਕਾਲੀ ਲੀਡਰਸ਼ਿਪ ਦੀ ਲੋੜ ਸੀ ਜੋ ਹੁਣ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਬਹਾਨਿਆਂ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਲਗਾਤਾਰ ਕਿਰਦਾਰਕੁਸ਼ੀ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਡੋਲ ਰਹੇ।

 ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਬਾਦਲ ਅਕਾਲੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਨੂੰ ਬੌਣਾ ਬਣਾਉਣ ਦੀ ਸੋਚ ਅਤੇ ਪਹੁੰਚ ਅਪਣਾ ਕੇ ਸਿੱਖ ਪਰੰਪਰਾ ਨਾਲ ਖਿਲਵਾੜ ਕੀਤਾ। ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਲੱਗੇ ਬੇਬੁਨਿਆਦ ਦੋਸ਼ਾਂ ਦੀ ਪੜਤਾਲ ਆਪਣੇ ਚਹੇਤਿਆਂ ਦੀ ਪੜਤਾਲੀਆ ਸਭ ਕਮੇਟੀ ਬਣਾ ਕੇ ਕੀਤੀ। ਰਾਜਨੀਤੀ ਤੋਂ ਪ੍ਰੇਰਿਤ ਅਜਿਹੇ ਫ਼ੈਸਲੇ ਉਨ੍ਹਾਂ ਦੇ ਨੀਅਤ ’ਚ ਖੋਟ ਦਾ ਪਤਾ ਦੇ ਰਿਹਾ ਸੀ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾਉਣ ਪਿੱਛੇ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਖਿਲਾਫ 2 ਦਸੰਬਰ ਨੂੰ ਸੁਣਾਏ ਗਏ ਸਿਧਾਂਤਕ ਫ਼ੈਸਲੇ ਹਨ, ਜਿਨ੍ਹਾਂ ’ਚ ਫਖਰੇ ਕੌਮ ਦਾ ਖ਼ਿਤਾਬ ਵਾਪਸ ਲੈਣਾ, ਅਕਾਲੀ ਦਲ ਦੀ ਭਰਤੀ ਲਈ ਕਮੇਟੀ ਬਣਾਉਣੀ ਅਤੇ ਖ਼ਾਸ ਕਰਕੇ ਮੌਜੂਦਾ ਲੀਡਰਸ਼ਿਪ ਨੂੰ ਸਿਆਸੀ ਅਗਵਾਈ ਲਈ ਅਯੋਗ ਠਹਿਰਾਉਣ ਤੋਂ ਇਲਾਵਾ ਕਈ ਸਾਲਾਂ ਤੋਂ ਪੰਥ ਨਾਲ ਫ਼ਰੇਬ ਕੀਤੇ ਜਾ ਰਹੇ ਹੋਣ ਨੂੰ ਕਬੂਲ ਕਰਾਉਣਾ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਸਿਧਾਂਤਕ ਫ਼ੈਸਲਿਆਂ ਨੇ ਦੁਨੀਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਭਾ ਤੋਂ ਜਾਣੂ ਕਰਾਇਆ। ਇਹ ਸੱਚ ਹੈ ਤਾਂ ਗੁਰੂ ਪੰਥ ਅਜਿਹੇ ਕਿਸੇ ਵੀ ਫ਼ੈਸਲੇ ਨੂੰ ਬਦਲਣ ਪ੍ਰਤੀ ਚੌਕਸ ਹੈ ਜਿਨ੍ਹਾਂ ਨਾਲ ਪੰਥਕ ਜਜ਼ਬਾਤ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਵੋਟ ਰਾਜਨੀਤੀ ਦੇ ਅਮਲ ਨਾਲ ਪੰਥਕ ਸੁਰਤ ਵਿਚੋਂ ਜਥੇਦਾਰ ਨੂੰ ਚੁਣਨ ਦੀ ਪੰਥਕ ਵਿਧੀ ਖ਼ਤਮ ਕਰ ਦਿੱਤੀ ਗਈ। ਅੱਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਕੇਵਲ ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਜਾਂਦੀ ਹੈ, ਜਿਸ ’ਤੇ ਅਕਾਲੀ ਦਲ ਦਾ ਚਿਰਾਂ ਤੋਂ ਗ਼ਲਬਾ ਚਲਿਆ ਆ ਰਿਹਾ ਹੈ। 

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕੰਮਾਂ ਨਾਲ ਚਾਹੇ ਹਰ ਕੋਈ ਸਹਿਮਤ ਨਾ ਹੋਵੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਸੁਹਿਰਦ ਕਾਰਗੁਜ਼ਾਰੀ ਨੇ ਜਥੇਦਾਰ ਦੇ ਪਦਵੀ ਦੀ ਗਰਿਮਾ ਨੂੰ ਜ਼ਰੂਰ ਬਹਾਲ ਕੀਤਾ ਹੈ। 

ਦੇਸ਼ ਵਿਦੇਸ਼ ਦੇ ਸਿੱਖਾਂ ਵਿਚ ਜਥੇਦਾਰਾਂ ਪ੍ਰਤੀ ਵਿਸ਼ਵਾਸ ਨੂੰ ਮੁੜ ਸੁਰਜੀਤ ਹੋਇਆ। ਆਪਣੇ ਵੱਲੋਂ ਥਾਪੇ ਹੋਏ ਜਥੇਦਾਰ ਦੀ ਉਨ੍ਹਾਂ ’ਤੇ ਹੀ ਸਵਾਲ ਕਰਨ ਦੀ ਦਲੇਰੀ ਅਕਾਲੀ ਲੀਡਰਸ਼ਿਪ ਕਿਵੇਂ ਬਰਦਾਸ਼ਤ ਕਰ ਸਕਦੀ ਸੀ। 

ਭਾਵੇਂ ਅਕਾਲੀ ਲੀਡਰਸ਼ਿਪ ਦੀਆਂ ਖਵਾਇਸ਼ ਦੀ ਪੂਰਤੀ ਕਰਨੀ ਜਥੇਦਾਰੀ ਦੌਰਾਨ ਉਨ੍ਹਾਂ ਲਈ ਮਜਬੂਰੀ ਰਹੀ ਹੋਵੇ, ਪਰ ਉਨ੍ਹਾਂ ਨੇ ’ਅਕਾਲੀ ਦਲ’ ਅਤੇ ਬਾਦਲ ਪਰਿਵਾਰ ਦੀਆਂ ਖ਼ਾਮੀਆਂ ਅਤੇ ਗ਼ਲਤੀਆਂ ਨੂੰ ਵੀ ਕਈ ਵਾਰ ਨਿਸ਼ਾਨੇ ਤੇ ਲਿਆ । ਜਿਨ੍ਹਾਂ ਗੱਲਾਂ ਨੇ ਅਕਾਲੀ ਲੀਡਰਸ਼ਿਪ ਨੂੰ ਆਪੇ ਤੋਂ ਬਾਹਰ ਕੀਤਾ ਉਨ੍ਹਾਂ ’ਚ ਅਕਾਲੀ ਦਲ ’ਤੇ ਕੀਤੀਆਂ ਗਈਆਂ ਸਖ਼ਤ ਟਿੱਪਣੀਆਂ ਅਕਾਲੀ ਲੀਡਰਸ਼ਿਪ ਲਈ ਇਕ ਵੱਡੀ ਵੰਗਾਰ ਅਤੇ ਚਿਤਾਵਨੀ ਸੀ। 

ਇਸ ਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਦਾ ਇਹ ਬਿਆਨ ਕਿ ’’50 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਸਿੱਖ ਪੰਥ ਅਤੇ ਗੁਰਦੁਆਰਿਆਂ ਦੀ ਚੜ੍ਹਦੀ ਕਲਾ ਸੀ, ਅੱਜ ਸਾਡੀ ਸੋਚ ’ਚੋਂ ਸਿੱਖ ਪੰਥ ਅਤੇ ਗੁਰਦੁਆਰੇ ਦੋਵੇਂ ਮਨਫ਼ੀ ਹੋ ਗਏ।’’ ਇਹ ਉਹ ਗੱਲਾਂ ਸਨ, ਜੋ ਅਕਾਲੀ ਲੀਡਰਸ਼ਿਪ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ। 

ਅਕਾਲੀ ਲੀਡਰਸ਼ਿਪ ਜਥੇਦਾਰ ’ਤੇ ਦਬਾਅ ਪਾਉਣ ਵਿਚ ਅਸਫਲ ਰਹੇ ਤਾਂ ਉਨ੍ਹਾਂ ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੇ ਅਹੁਦੇ ਤੋਂ ਉਨ੍ਹਾਂ ਨੂੰ ਹਟਾ ਦਿੱਤਾ। ਉਨ੍ਹਾਂ ਦਾ ਜਾਣਾ ਤੈਅ ਸੀ। ਜਥੇਦਾਰ ਨੂੰ ਮੌਜੂਦਾ ਸਮੇਂ ਅਸਲ ਮਾਰਗ ਤੋਂ ਭਟਕ ਚੁੱਕੀ ਅਕਾਲੀ ਲੀਡਰਸ਼ਿਪ ਨੂੰ ਆਪਣੀਆਂ ਸਿਆਸੀ ਇੱਛਾਵਾਂ ਤੋਂ ਦੂਰ ਰਹਿਣ ਅਤੇ ਪੰਥਕ ਏਜੰਡੇ ਵੱਲ ਮੁੜਨ ਲਈ ਆਪਣੀ 'ਸਲਾਹ' ਦੀ ਕੀਮਤ ਚੁਕਾਉਣੀ ਪਈ। ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਿਖਰਲੇ ਅਕਾਲੀ ਆਗੂਆਂ ਦੀ ਧੌਂਸਵਾਦੀ ਸਿਆਸਤ ਨੇ ਪੰਥਕ ਸੋਚ ਵਾਲੇ ਸਾਰੇ ਭਰਮ-ਭੁਲੇਖੇ ਕਾਫ਼ੂਰ ਕਰ ਦਿੱਤੇ ਹਨ। ਅੱਜ ਹਰ ਫ਼ਰੰਟ ’ਤੇ ਮੂੰਹ ਦੀ ਖਾਣ ਤੋਂ ਬਾਅਦ ਅਕਾਲੀ ਦਲ ਮੁੜ ਪੰਥਕ ਸਰੂਪ ਅਤੇ ਸਿਆਸਤ ਵਲ ਮੋੜਾ ਕੱਟਣ ਦਾ ਪੈਂਤੜਾ ਅਪਣਾਉਣ ਦੀ ਨਾਕਾਮ ਕੋਸ਼ਿਸ਼ ਵਿਚ ਹੈ। ਬੇਸ਼ੱਕ ਹੁਣ ਬਹੁਤ ਜਲਦ ਪੰਜਾਬ ਅਤੇ ਪੰਥਕ ਸਿਆਸਤ ਅੰਦਰ ਨਵੇਂ ਸਿਆਸੀ ਸਮੀਕਰਨ ਅਤੇ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

Categories: ਸਿੱਖ ਪੰਥ ਸਿਆਸਤ ਖ਼ਬਰਾਂ ਸਿਆਸਤ ਪੰਜਾਬ ਦੀ

Tags: Punjabi sikh KESARI VIRASAT

Published on: 11 Aug 2025

Gurpreet Singh Sandhu
+91 9592669498
📣 Share this post

05 Comments

Multiply sea night grass fourth day sea lesser rule open subdue female fill which them Blessed...

Emilly Blunt

December 4, 2017 at 3:12 pm

Leave a Reply

Latest News

View all

Business Directory

Livewire state
{
    "search": "",
    "category_id": "",
    "sub_category_id": "",
    "sub_sub_category_id": "",
    "query_string": []
}
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile