ਭਾਦੋਂ ਮਹੀਨੇ ਦੀ ਸੰਗਰਾਂਦ ਦਾ ਮੁੱਖਵਾਕ ਸਾਹਿਬ , ਅੰਗ 134,  ਮਿਤੀ 16 ਅਗਸਤ 2025

16 Aug 2025 | 276 Views

ਭਾਦੋਂ ਮਹੀਨੇ ਦੀ ਸੰਗਰਾਂਦ ਦਾ ਮੁੱਖਵਾਕ ਸਾਹਿਬ , ਅੰਗ 134, ਮਿਤੀ 16 ਅਗਸਤ 2025

*Bhado Mahine di Sangrand da Hukamnama Sahib* *16 August 2025* *Ang 134*

 

*ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥*

 

*ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥ {ਅੰਗ 134}*

 

*ਪਦ ਅਰਥ: ਭਾਦੁਇ = ਭਾਦਰੋਂ ਦੇ ਮਹੀਨੇ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀਆ = ਕੁਰਾਹੇ ਪੈ ਜਾਂਦੀ ਹੈ। ਹੇਤੁ = ਹਿਤ, ਪਿਆਰ। ਕੇਤੁ ਕਾਰਜਿ = ਕਿਸੇ ਕੰਮ ਵਿਚ। ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਦੇਹ = ਸਰੀਰ। ਕਹਸਨਿ = ਆਖਣਗੇ। ਬਿਨਸਸੀ = ਬਿਨਸੇਗੀ। ਪ੍ਰੇਤ = ਗੁਜ਼ਰ ਚੁਕਿਆ, ਅਪਵਿਤ੍ਰ। ਪਕੜਿ = ਫੜ ਕੇ। ਨ ਦੇਨੀ = ਨਹੀਂ ਦੇਂਦੇ, ਨ ਦੇਨਿ। ਸਿਆਹਹੁ = ਕਾਲੇ (ਰੰਗ) ਤੋਂ। ਸੇਤੁ = ਚਿੱਟਾ। ਕਪੇ = ਕੱਪੀਦਾ ਹੈ। ਲੂਣੈ = ਵੱਢਦਾ ਹੈ। ਖੇਤੁ = ਪੈਲੀ। ਸੰਦੜਾ = ਦਾ। ਬੋਹਿਥ = ਜਹਾਜ਼। ਨਾ ਪਾਈਅਹਿ = ਨਹੀਂ ਪਾਏ ਜਾਂਦੇ। ਹੇਤੁ = ਹਿਤੂ, ਪਿਆਰ ਕਰਨ ਵਾਲਾ ॥*

 

*ਅਰਥ: (ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ ॥*

 

 

*ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) । ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ) । (ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ ॥*

 

*(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੁ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ) । ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)॥*

 

*ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ।7।*

 🙏🏻🌹*ਵਾਹਿਗੁਰੂ ਜੀ ਕਾ ਖ਼ਾਲਸਾ*🌹🙏🏻

🙏🏻🌹*ਵਾਹਿਗੁਰੂ ਜੀ ਕੀ ਫ਼ਤਿਹ ਜੀ*🌹🙏🏻

Categories: ਸਿੱਖ ਪੰਥ ਸਮਾਚਾਰ ਅੱਜ ਦਾ ਹੁਕਮਨਾਮਾ ਸਿੱਖ ਸੰਗਤ ਸਰਗਰਮੀਆਂ

Tags: Punjabi sikh KESARI VIRASAT

Published on: 16 Aug 2025

Gurpreet Singh Sandhu
+91 9592669498
📣 Share this post

Latest News

View all

Business Directory

KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile