ਬੈਖਰੀ ਬਾਣੀ ਅਤੇ ਧੁਨੀ ਤਰੰਗ ਸਿਧਾਂਤ

18 Feb 2026 | 48 Views

ਬੈਖਰੀ ਬਾਣੀ ਅਤੇ ਧੁਨੀ ਤਰੰਗ ਸਿਧਾਂਤ

Baikhari Bani and sound wave theory

 

 

ਅਜੋਕੇ ਯੁੱਗ ਵਿੱਚ ਪੰਜਾਬੀ ਕੌਮ ਅੰਦਰ ਇੱਕ ਭੰਬਲ ਭੂਸਾ ਬਣਿਆ ਹੋਇਆ ਕੇ ਸ਼ਬਦ ਕੀ ਹੈ ਜਾ ਕੁੱਝ ਲੋਕ ਇਹ ਪ੍ਰਸ਼ਨ ਵੀਂ ਕਰਦੇ ਹਨ ਕੇ ਕਿਹੜ੍ਹਾ ਸ਼ਬਦ ਜਪੀਏ ਜਿਸ ਨਾਲ਼ ਰੱਬ ਦੇ ਦਰਸ਼ਨ ਕੀਤੇ ਜਾ ਸੱਕਣ |ਸੱਭ ਤੋਂ ਪਹਿਲਾ ਇਹ ਸਮਝਣ ਦੀ ਲੋੜ੍ਹ ਏ ਕੇ ਰੱਬ ਕਿਸੇ ਇਨਸਾਨੀ ਰੂਪ ਵਰਗਾ ਨਹੀਂ ਉਹ ਪ੍ਰਕਾਸ਼ ਰੂਪ ਏ ਅਤੇ ਇੱਕ ਪ੍ਰਕਾਰ ਦਾ ਸਪੰਦਨ ਏ ਕੰਪਨ ਏ ਸਮੁਚਾ ਬ੍ਰਹਿਮੰਡ ਸਾਡੇ ਨਾਲ ਕੰਪਨ ਵੇਵ ਰਾਂਹੀ ਹੀ ਗੱਲ ਕਰਦਾ ਏ ਅਤੇ ਅੱਖਰ ਸੰਸਾਰ ਦੀ ਭਾਸ਼ਾ ਏ ਸੋ ਸਾਡੀ ਬੋਲ਼ੀ ਜਾਂ ਵਾਣੀ ਉਹਨਾਂ ਧੁੱਨੀ ਕੰਪਨਾ ਦਾ ਹੀ ਅੱਖਰੀ ਰੂਪ ਏ ਅਤੇ ਰੱਬ ਦੇ ਨਾਮ ਬਾਰੇ ਗੁਰਬਾਣੀ ਫ਼ੈਸਲਾ ਕਰਦੀ ਹੈ ਕੇ ਉਹਦੇ ਲੱਖਾਂ ਹੀ ਨਾਮ ਹਨ ਉਹਨੂੰ ਕਿਸੇ ਵੀਂ ਨਾਮ ਨਾਲ਼ ਜਪਿਆ ਜਾ ਸੱਕਦਾ ਹੋਲੀ ਹੋਲੀ ਆਪਣੇ ਆਪ ਹੀ ਸਬਦ ਨਾਮ ਜਦੋਂ ਸਵਾਸ ਤੇ ਪਹੁੰਚ ਜਾਂਦਾ ਤਾਂ ਸਵਾਸਾਂ ਵਿਚਲਾ ਗੁਪਤ ਨਾਮ ਵੀਂ ਖੁੱਦ ਪ੍ਰਗਟ ਹੋ ਜਾਂਦਾ |ਸੋਖੇ ਤੌਰ ਤੇ ਸਮਝੀਏ ਤਾਂ ਨਾਮ ਇੱਕ ਬ੍ਰਹਿਮੰਡੀ ਧੁੱਨੀ ਏ ਜੋ ਸਾਡੇ ਸਵਾਸਾਂ ਵਿੱਚ ਵਸੀ ਹੋਈ ਏ ਅਤੇ ਇਹ ਸ਼ਬਦਾਂ ਤੋ ਬਾਹਰ ਏ ਭਾਵ ਨਾਮ ਕਿਸੇ ਭਾਸ਼ਾ ਵਿੱਚ ਨਹੀਂ ਆਉਂਦਾ ਅਤੇ ਜਦੋਂ ਨਾਮ ਅਭਿਆਸੀ ਕਿਸੇ ਵਿਸ਼ੇਸ ਸ਼ਬਦ ਦਾ ਅਭਿਆਸ ਕਰਦਾ ਏ ਤਾਂ ਇਹ ਗੁਪਤ ਨਾਮ ਖੁੱਦ ਬਖੁਦ ਉਸਦੇ ਅੰਦਰ ਪ੍ਰਗਟ ਹੋ ਜਾਂਦਾ ਭਾਵ ਸੁਣਾਈ ਦੇਣ ਲੱਗ ਜਾਂਦਾ ਅਤੇ ਇਸਦੇ ਸੁਣਨ ਨਾਲ ਹੀ ਮਨੁੱਖਾ ਦੇਹੀ ਅਥਾਹ ਆਨੰਦ ਵਿਸਮਾਦ ਨਾਲ ਭਰ ਜਾਂਦੀ ਅਤੇ ਇਸ ਅਲੌਕਿਕ ਅਨੰਦ ਨਾਲ ਸਰਾਬੋਰ ਹੋ ਕੇ ਮਨੁੱਖ ਵਿਸਮਾਦ ਨਾਲ ਬੌਰਾ ਹੋਇਆ ਰਹਿੰਦਾ 

. ਪਰ ਇਸਤੋਂ ਪਹਿਲਾ ਸ਼ਬਦ ਦੇ ਧੁੱਨੀ ਸਵਰੂਪ ਨੂੰ ਜਾਣ ਲੈਣਾ ਹੀ ਸਫਲਤਾ ਦੀ ਗਰੰਟੀ ਏ ਸ਼ਬਦ ਦੀ ਵਾਣੀ ਨੂੰ ਚਾਰ ਸਵਰੂਪ ਵਿੱਚ ਵੰਡਿਆਂ ਜਾਂਦਾ. ਪਰਾ /ਪਸੰਤੀ /ਮੱਧਮਾ /ਬੈਖਰੀ ਵਾਣੀ  

💕ਬੈਖਰੀ ਬਾਣੀ :ਬੈਖਰੀ ਬਾਣੀ ਉਹ ਹੈ ਜੋ ਅਸੀਂ ਸ਼ਬਦਾਂ ਨੂੰ ਜੀਭ ਅਤੇ ਦੰਦਾਂ ਦੀ ਸਹਾਇਤਾ ਨਾਲ਼ ਸਬਦੀ ਰੂਪ ਦਿੰਦੇ ਹਾਂ ਭਾਵ ਜੋ ਸਾਡੇ ਮੂੰਹੋਂ ਬੋਲ ਨਿੱਕਲਦੇ ਹਨ ਅਤੇ ਇਨ੍ਹਾਂ ਦੀ ਪਹੁੰਚ ਸੋ ਮੀਟਰ ਤੱਕ ਹੀ ਹੁੰਦੀ ਏ ਅਤੇ ਅਸੀਂ ਮਨੁੱਖ ਜ਼ਿਆਦਾਤਰ ਇਸਦੇ ਇਸੇ ਰੂਪ ਤੋ ਹੀ ਵਾਕਫ਼ ਹਾਂ ਤਕਰੀਬਨ ਇਨਸਾਨ ਦੇ 32 ਦੰਦ ਮੰਨੇ ਜਾਂਦੇ ਹਨ ਅਤੇ ਇੱਕ ਜਿਹਵਾ ਅਤੇ ਤਾਲੂ ਅਤੇ ਗਲ੍ਹਾ ਇਹ ਤਿੰਨ ਮਿਲਾਕੇ ਪੈਂਤੀ ਜੋੜ੍ਹ ਆਉਂਦਾ ਹੈ ਅਤੇ ਇਸੇ ਕਾਰਨ ਸਾਡੀ ਪੰਜ਼ਾਬੀ ਭਾਸ਼ਾ ਦੇ ਪੈਂਤੀ ਅੱਖਰ ਹੀ ਇਜਾਦ ਕੀਤੇ ਗਏ ਭਾਵ ਪੈਂਤੀ ਤਰ੍ਹਾਂ ਦੀਆਂ ਵੱਖੋ ਵੱਖਰੀਆਂ ਧੁਨੀਆਂ ਨੂੰ ਕੁੰਜੀਵਤ ਕਰਕੇ ਅੱਖਰਾਂ ਦਾ ਰੂਪ ਦਿੱਤਾ ਗਿਆ ਉਂਝ ਪਹਿਲਾਂ ਵਾਣੀ ਅਤੇ ਵੈਖਰੀ ਅੱਖਰ ਸੀ ਭਾਵ ਵਾਯੂ ਜੋ ਵੱਖੋ ਵੱਖਰੇ ਅੰਗਾਂ ਨਾਲ ਮਿਲਕੇ ਧੁੱਨੀ ਪੈਦਾ ਕਰਦੀ ਨੂੰ ਵਾਣੀ ਜੋ ਬਾਅਦ ਵਿੱਚ ਬਾਣੀ ਬਣ ਗਿਆ ਅਤੇ ਵੈਖਰੀ ਭਾਵ ਵਾਣੀ ਅਤੇ ਅੱਖਰ ਦੇ ਸੁਮੇਲ ਨਾਲ ਵੈਖਰੀ ਅਰਥਾਤ ਵਾਣੀ ਜੋ ਅੱਖਰਾਂ ਵਿੱਚ ਲਿੱਖੀ ਹੋਵੇ ਵੈਖਰੀ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਅਸਲ ਵਿੱਚ ਇਹ ਪੈਂਤੀ ਅੱਖਰ ਨਾਦ ਧੁੱਨੀ ਦੇ ਹੀ ਕੁੰਜੀਵਤ ਰੂਪ ਹਨ 

💕ਮੱਧਮਾ /ਪਸੰਤੀ :ਇਹ ਦੋਵੇਂ ਵਾਣੀ ਦੇ ਵਿਚਕਾਰਲੇ ਸਵਰੂਪ ਹਨ ਇਹਨ੍ਹਾਂ ਦੀ ਡਿਟੇਲ ਦੀ ਆਵਸ਼ਕਤਾ ਨਹੀਂ ਪਰ ਇਸ ਸਮੇਂ ਅਸੀਂ ਸ਼ਬਦ ਵਾਣੀ ਦਾ ਬਿਨ੍ਹਾਂ ਵਾਯੂ ਤੋ ਹੀ ਇੱਕ ਆਕਾਰ ਆਪਣੇ ਅੰਦਰ ਬਣਾ ਲੈਂਦੇ ਹਾਂ ਕੇ ਹੁਣ ਕੀ ਬੋਲਣਾ ਹੈ ਭਾਵ ਸ਼ਬਦਾਂ ਦੀ ਚੋਣ ਕਰ ਲਈ ਜਾਂਦੀ ਹੈ 

💕ਪਰਾ ਵਾਣੀ :ਇਹ ਸੱਭ ਤੋਂ ਮਹੱਤਵਪੂਰਨ ਵਾਣੀ ਹੈ ਭਾਵ ਸ਼ਬਦ ਜਦੋਂ ਆਪਣੇ ਮੁਢਲੇ ਫੁਰਨੇ ਦੇ ਰੂਪ ਵਿੱਚ ਸਰੀਰ ਅੰਦਰ ਸਰਗਰਮੀ ਕਰਦਾ ਏ |ਇਸ ਸਟੇਜ ਤੇ ਵਾਣੀ ਅੱਖਰਾਂ ਤੋ ਬਿਨ੍ਹਾਂ ਸਿਰ੍ਫ ਫੁਰਨੇ ਭਾਵ ਹੁੰਦੇ ਹਨ ਪਰ ਇਸ ਮੁੱਢਲੀ ਬੀਜ ਰੂਪੀ ਪਰਾ ਰੂਪੀ ਵਾਣੀ ਦੀ ਪਹੁੰਚ ਖੰਡਾ ਬ੍ਰਹਿਮੰਡਾ ਤੱਕ ਏ ਅਤੇ ਇਸੇ ਕਾਰਣ ਗੁਰਬਾਣੀ ਵਿੱਚ ਲਿਖਿਆ. ਬਿਨੁ ਬੋਲਿਆ ਸੱਭ ਕਿਛੁ ਜਾਣਦਾ |ਭਾਵ ਇਸ ਬਾਣੀ ਰਹੀ ਅਸੀਂ ਸਿੱਧਾ ਅਕਾਲ ਪੁਰਖ਼ ਤੱਕ ਇੱਕ ਪ੍ਰਕਾਰ ਦੀ ਹਾਟ ਲਾਈਨ ਨਾਲ ਪਹੁੰਚ ਰੱਖਦੇ ਹਾਂ |ਭਾਵ ਉੱਚੀ ਬੋਲਣ ਦੀ ਲੋੜ੍ਹ ਨਹੀਂ ਸਾਫ ਸੁਥਰੀ ਮਨੋ ਬਿਰਤੀ ਅੰਦਰੋ ਨਿਕਲੀ ਭਾਵਪੂਰਤ ਅਰਦਾਸ ਸਿੱਧੀ ਦਰਗਾਹ ਵਿੱਚ ਪਹੁੰਚਦੀ ਏ |ਹੁਣ ਸਵਾਲ ਪੈਦਾ ਹੁੰਦਾ ਕੇ ਇਹ ਅਰਦਾਸ ਕਿੰਵੇਂ ਸਿੱਧੀ ਦਰਗਾਹ ਤੱਕ ਪਹੁੰਚਦੀ ਏ ਦਰਅਸਲ ਇਹ ਧੁੱਨੀ ਦਾ ਬੀਜ ਰੂਪੀ ਸਵਰੂਪ ਏ ਅਤੇ ਉਹ ਅਕਾਲ ਪੁਰਖ ਰੂਪੀ ਵੱਡੀ ਊਰਜਾ ਵੀ ਸਾਡੇ ਅੰਦਰ ਹੀ ਨਿਵਾਸ ਕਰ ਰਹੀ ਏ ਸੋ ਇਹ ਧੁੱਨੀ ਤਰੰਗਾ ਦਾ ਸਪੰਦਨ ਸਾਡੇ ਮਨੋ ਵੇਗ ਰਾਂਹੀ ਪੈਦਾ ਹੋਣ ਸਮੇਂ ਉਸ ਵੱਡੀ ਊਰਜਾ ਨੂੰ ਵੀ ਸਪੰਦਤ ਕਰਦਾ ਏ ਸੋ ਕਿਉਂਕਿ ਬ੍ਰਹਿਮੰਡ ਇਸ ਧੁੱਨੀ ਸਪੰਦਨ ਨੂੰ ਹੀ ਜਾਣਦਾ ਏ ਅਤੇ ਇਹ ਸਪੰਦਨ ਸਾਡੇ ਭਾਵ ਤੁਰੰਤ ਉਸ ਬ੍ਰਹਿਮੰਡ ਨੂੰ ਤਰੰਗਤ ਕਰਦੇ ਹਨ 

 

ਸੋ ਗੁਰਮੁਖੀ ਦੇ ਸ਼ਬਦ ਜੋ ਧੁੱਨੀ ਵਿਗਿਆਨ ਦੇ ਕੰਪਨ ਦੀਆਂ ਹੀ ਕੁੰਜੀਆ ਹਨ ਰਹੀ ਜਦੋਂ ਅਸੀਂ ਅੰਦਰੋ ਅਰਦਾਸ ਕਰੀਏ ਅਜਪਾ ਜਾਪ ਜਪੀਏ ਤਾਂ ਉਹ ਜਲਦੀ ਹੀ ਪ੍ਰਕਾਸ਼ ਸਵਰੂਪ ਵਿੱਚ ਦਰਸ਼ ਦੀਦਾਰੇ ਦੇ ਦਿੰਦਾ 

ਬੱਸ ਲੋੜ੍ਹ ਹੈ ਤਾਂ ਆਪਣਾਂ ਸਰੀਰਕ ਭਾਂਡਾ ਸਾਫ ਸੁਥਰਾ ਅਤੇ ਸੰਸਾਰੀ ਫੁਰਨਿਆਂ ਤੋਂ ਖ਼ਾਲੀ ਕਰਨ ਦੀ ਬਹੁਤ ਸਾਰੇ ਲੋਕ ਬਹਾਨੇ ਬਾਜੀ ਕਰਦੇ ਹਨ ਸਾਨੂੰ ਸਮਾਂ ਨਹੀਂ ਮਿਲ਼ਦਾ ਜਾ ਹੋਰ ਵਿਚਾਰ ਚੱਲਦੇ ਹਨ ਇਹ ਸਾਰਿਆਂ ਮਨੁੱਖੀ ਦਿਮਾਗ਼ ਦੀਆਂ ਚਤੁਰਾਈਆਂ ਹਨ ਸਮੂਹ ਗੁਰਮੁੱਖਾ ਨੂੰ ਬੇਨਤੀ ਹੈ ਕੇ ਉਹ ਸਹੀ ਵਿਧੀ ਰਹੀ ਸਹੀ ਵਿਧਾਨ ਨੂੰ ਸੱਮਝ ਕੇ ਸ਼ਬਦ ਜਾਪ ਰਾਂਹੀ ਉਸ ਸੋਹਣੇ ਰੱਬ ਦੇ ਦੀਦਾਰ ਕਰਨ ਕਿਉਂਕਿ ਉਹ ਸਿਰ੍ਫ ਮੰਨਣ ਮਹਿਸੂਸ ਕਰਨ ਦਾ ਵਿਸ਼ਾ ਨਹੀਂ ਬਲਕੇ ਉਹ ਦਰਸ਼ਨ ਕਰਨ ਦਾ ਵਿਸ਼ਾ ਹੈ ਬਿਨ੍ਹਾਂ ਦਰਸ਼ਨ ਮਨੁੱਖੀ ਮੰਨ ਯਕ਼ੀਨ ਹੀ ਨਹੀਂ ਕਰਦਾ ਅਤੇ ਨਾਂ ਹੀ ਕਾਬੂ ਆਉਂਦਾ ਫ਼ੇਰ ਜਦੋਂ ਉਹਨੂੰ ਦੇਖ ਲੈਂਦਾ ਫ਼ੇਰ ਸ਼ਾਂਤ ਹੋ ਜਾਂਦਾ ਕੇ ਉਹ ਤਾਂ ਮੇਰੇ ਅੰਦਰ ਹੀ ਸੀ ਜਾ ਪੱਲ ਪ੍ਰਤੀਪਲ ਮੈਨੂੰ ਦੇਖ ਰਿਹਾ ਸੀ ਪਰ ਮੈ ਬਾਹਰ ਭਟਕਦਾ ਫ਼ਿਰ ਰਿਹਾ ਸੀ 

 

ਚੰਨਣ ਸਿੰਘ ਹਰਪੁਰਾ

ਸੀਏਟਲ ਤੋ

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ

Tags: Punjabi sikh

Published on: 18 Feb 2026

Gurpreet Singh Sandhu
+91 9592669498
📣 Share this post

Latest News

View all