Gurmukhi Phonology: Scientific Analysis from Pronunciation to Energy
❤️ਗੁਰਮੁੱਖੀ ਧੁਨੀ ਵਿਗਿਆਨ ❤️
(Gurmukhi Phonetics) ਇੱਕ ਵਿਉਂਤਬੱਧ ਅਤੇ ਵਿਗਿਆਨਕ ਢਾਂਚੇ ਉੱਤੇ ਆਧਾਰਿਤ ਹੈ।ਭਾਵ ਹਰ ਵਿਅੰਜਨ ਦੇ ਨਾਲ ਇੱਕ ਅੰਦਰੂਨੀ ਸਵਰ ਨੂੰ (ਮੁਕਤਾ) ਮੰਨ ਲਿਆ ਜਾਂਦਾ ਹੈ, ਜਿਸ ਨੂੰ ਵੱਖ-ਵੱਖ ਲਗਾਂ/ਮਾਤਰਾਵਾਂ ਰਾਹੀਂ ਬਦਲਿਆ ਜਾਂਦਾ ਹੈ ।
📝 ਵਿਅੰਜਨਾਂ ਦਾ ਵਰਗੀਕਰਨ
ਗੁਰਮੁੱਖੀ ਦੀਆਂ 35 ਮੂਲ ਤੇ 6 ਅਤਿਰਿਕਤ (ਪੈਰ ਬਿੰਦੀ ਵਾਲੇ) ਵਿਅੰਜਨਾਂ ਨੂੰ ਉਚਾਰਨ ਦੇ ਆਧਾਰ ਉੱਤੇ ਇੱਕ 5x5 ਗਰਿੱਡ ਵਿੱਚ ਵਿਵਸਥਿਤ ਕੀਤਾ ਗਿਆ ਹੈ । ਇਹ ਵਰਗੀਕਰਨ ਉਚਾਰਨ-ਸਥਾਨ (Place of Articulation) ਅਤੇ ਉਚਾਰਨ-ਢੰਗ (Manner of Articulation) ਦੇ ਦੋ ਪੱਧਰਾਂ ਉੱਤੇ ਕੰਮ ਕਰਦਾ ਹੈ ।
ਤਾਲੂ (Row-wise):
· ਕ-ਵਰਗ (Velar): ਕ, ਖ, ਗ, ਘ, ਙ (ਕੋਮਲ ਤਾਲੂ)
· ਚ-ਵਰਗ (Palatal): ਚ, ਛ, ਜ, ਝ, ਞ (ਕਠੋਰ ਤਾਲੂ)
· ਟ-ਵਰਗ (Retroflex): ਟ, ਠ, ਡ, ਢ, ਣ (ਵਰਤੁਲ)
· ਤ-ਵਰਗ (Dental): ਤ, ਥ, ਦ, ਧ, ਨ (ਦੰਤ)
· ਪ-ਵਰਗ (Bilabial): ਪ, ਫ, ਬ, ਭ, ਮ (ਦੋਹਾਂ ਬੁਲ੍ਹਾਂ ਦਾ ਸਪਰਸ਼)
ਕਾਲਮ (Column-wise): ਹਰ ਕਤਾਰ ਵਿੱਚ 5ਵਾਂ ਕਾਲਮ ਨਾਸਿਕੀ (Nasal) ਧੁਨੀਆਂ ਲਈ ਹੈ ।
🔊 ਸਵਰ ਧੁਨੀ ਪ੍ਰਣਾਲੀ
ਗੁਰਮੁੱਖੀ ਵਿੱਚ 10 ਸਵਰ ਧੁਨੀਆਂ ਹਨ । ਇਨ੍ਹਾਂ ਵਿੱਚੋਂ ਇੱਕ ਤਾਂ ਅਲਿਖਤ (ਮੁਕਤਾ) ਹੈ, ਬਾਕੀ 9 ਲਈ ਵੱਖ-ਵੱਖ ਚਿੰਨ੍ਹ (ਮਾਤਰਾਵਾਂ) ਵਰਤੇ ਜਾਂਦੇ ਹਨ । ਸ਼ਬਦ ਦੇ ਆਰੰਭ ਵਿੱਚ ਸਵਰ ਲਿਖਣ ਲਈ ਤਿੰਨ ਧਾਰਨੀ ਅੱਖਰ (ੳ, ਅ, ੲ) ਵਰਤੇ ਜਾਂਦੇ ਹਨ ।
ਮੁੱਖ ਸਵਰ ਅਤੇ ਉਨ੍ਹਾਂ ਦੇ IPA ਮੁੱਲ :
· ਮੁਕਤਾ (ਕ): [ə] (ਜਿਵੇਂ 'about' ਦਾ a)
· ਕੰਨਾ (ਕਾ): [ɑ] (ਜਿਵੇਂ 'car')
· ਸਿਹਾਰੀ (ਕਿ): [ɪ] (ਜਿਵੇਂ 'bin')
· ਬਿਹਾਰੀ (ਕੀ): [i] (ਜਿਵੇਂ 'been')
· ਔਂਕੜ (ਕੁ): [ʊ] (ਜਿਵੇਂ 'put')
· ਦੁਲੈਂਕੜ (ਕੂ): [u] (ਜਿਵੇਂ 'pool')
· ਲਾਂਵਾਂ (ਕੇ): [e] (ਜਿਵੇਂ 'here')
· ਦੁਲਾਂਵਾਂ (ਕੈ): [ɛ] (ਜਿਵੇਂ 'hair')
· ਹੋੜਾ (ਕੋ): [o] (ਜਿਵੇਂ 'road')
· ਕਨੌੜਾ (ਕੌ): [ɔ] (ਜਿਵੇਂ 'port')
📌 ਸੂਰ ਉਚਾਰਨ ਦਾ ਵਿਗਿਆਨ
ਪੰਜਾਬੀ ਇੱਕ ਸੂਰੀ (Tonal) ਭਾਸ਼ਾ ਹੈ, ਅਤੇ ਇਸ ਦੀਆਂ ਤਿੰਨ ਸੂਰ ਧੁਨੀਆਂ ਨੂੰ ਗੁਰਮੁੱਖੀ ਲਿਪੀ ਰਾਹੀਂ ਹੀ ਦਰਸਾਇਆ ਜਾਂਦਾ ਹੈ । ਲਿਪੀ ਵਿੱਚ ਦਿਖਾਈ ਦੇਣ ਵਾਲੇ ਘ, ਝ, ਢ, ਧ, ਭ ਵਰਗੇ ਅੱਖਰ ਦਰਅਸਲ ਅਧੁਨਿਕ ਪੰਜਾਬੀ ਵਿੱਚ ਆਪਣੀ ਅਸਲ ਮਹਾਪ੍ਰਾਣ ਧੁਨੀ ਗੁਆ ਚੁੱਕੇ ਹਨ। ਇਹ ਹੁਣ ਸੂਰ (ਤੀਬਰ ਜਾਂ ਨੀਵੀਂ ਪਿੱਚ) ਦੇ ਸੰਕੇਤਕ ਵਜੋਂ ਕੰਮ ਕਰਦੇ ਹਨ । ਇਹ ਵਿਸ਼ੇਸ਼ਤਾ ਗੁਰਮੁੱਖੀ ਨੂੰ ਦੂਜੀਆਂ ਭਾਰਤੀ ਲਿਪੀਆਂ ਤੋਂ ਵੱਖਰਾ ਬਣਾਉਂਦੀ ਹੈ ।
➕ ਸਹਾਇਕ ਧੁਨੀ ਚਿੰਨ੍ਹ
ਧੁਨੀਆਂ ਨੂੰ ਹੋਰ ਸਪੱਸ਼ਟ ਕਰਨ ਲਈ ਕਈ ਹੋਰ ਚਿੰਨ੍ਹ ਵਰਤੇ ਜਾਂਦੇ ਹਨ :
· ਬਿੰਦੀ/ਟਿੱਪੀ: ਨਾਸਿਕੀਕਰਨ (Nasalization) ਲਈ।
· ਅੱਧਕ: ਅੱਖਰ ਦੀ ਧੁਨੀ ਨੂੰ ਦੁੱਗਣਾ ਕਰਨ (Gemination) ਲਈ; ਇਹ ਵਿਸ਼ੇਸ਼ਤਾ ਦੱਖਣੀ ਏਸ਼ੀਆਈ ਲਿਪੀਆਂ ਵਿੱਚ ਵਿਲੱਖਣ ਹੈ ।
· ਪੈਰ ਬਿੰਦੀ: ਫ਼ਾਰਸੀ/ਅੰਗਰੇਜ਼ੀ ਤੋਂ ਲਏ ਸ਼ਬਦਾਂ (ਜਿਵੇਂ ਸ਼, ਖ਼, ਗ਼, ਜ਼, ਫ਼) ਦੀਆਂ ਧੁਨੀਆਂ ਲਈ ।
· ਪੈਰੀਂ ਅੱਖਰ (ਪੈਰੀਂ ਰਾਰਾ, ਹਾਹਾ, ਵਾਵਾ): ਵਿਅੰਜਨ ਸੰਘੋ (Conjuncts) ਬਣਾਉਣ ਲਈ ।
ਇਹ ਸਾਰੇ ਤੱਤ ਦਰਸਾਉਂਦੇ ਹਨ ਕਿ ਗੁਰਮੁੱਖੀ ਕੇਵਲ ਇੱਕ ਲਿਪੀ ਹੀ ਨਹੀਂ, ਸਗੋਂ ਪੰਜਾਬੀ ਭਾਸ਼ਾ ਦੀਆਂ ਸੂਖਮ ਧੁਨੀਆਂ ਨੂੰ ਦਰਸਾਉਣ ਵਾਲਾ ਇੱਕ ਸੂਝ-ਪੂਰਵਕ ਧੁਨੀ ਵਿਗਿਆਨਕ ਪ੍ਰਬੰਧ ਹੈ।
ਲੇਖਕ: ਚੰਨਣ ਸਿੰਘ ਹਰਪੁਰਾ
ਸੀਏਟਲ ਤੋਂ।