Jalandhar in a state of disrepair during Sodal Mela – broken roads, sewage jams, outages expose the corporation and mayor's dirty tricks
ਕੌਂਸਲਰ ਟੀਟੂ ਅਤੇ ਸੰਧਾ ਨੇ ਮੇਅਰ ਨੂੰ ਘੇਰਿਆ
ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਸੋਡਲ ਮੇਲੇ ਦੇ ਮੌਕੇ ‘ਤੇ ਜਿੱਥੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਰੋਸ਼ਨ ਹੋਣਾ ਚਾਹੀਦਾ ਸੀ, ਉੱਥੇ ਹਾਲਾਤ ਇਸ ਵੇਲੇ ਬੇਹੱਦ ਬਦਤਰ ਨੇ। ਕਈ ਸੜਕਾਂ ਟੁੱਟੀਆਂ ਪਈਆਂ ਹਨ, ਸੀਵਰੇਜ ਚੋਕ ਹੈ ਅਤੇ ਗਲੀ-ਮੁਹੱਲਿਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਬਿਜਲੀ ਦੀਆਂ ਲਾਈਟਾਂ ਵੀ ਕਈ ਥਾਵਾਂ ‘ਤੇ ਬੰਦ ਪਈਆਂ ਹਨ।
ਮਨਜੀਤ ਸਿੰਘ ਟੀਟੂ ਦਾ ਵੱਡਾ ਹਮਲਾ
ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਕਾਰਪੋਰੇਸ਼ਨ ਅਤੇ ਮੇਅਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ :
👉 “ਜਲੰਧਰ ਦਾ ਵੈਸਟ ਹਲਕਾ ਅੱਜ ਵਰਸਟ ਹਲਕਾ ਬਣ ਗਿਆ ਹੈ। ਲੋਕ ਗੰਦਗੀ, ਟੁੱਟੀਆਂ ਸੜਕਾਂ ਤੇ ਜਾਮ ਸੀਵਰੇਜ ਵਿੱਚ ਤੜਫ਼ ਰਹੇ ਹਨ। ਮੰਤਰੀ ਤੇ ਕਾਰਪੋਰੇਸ਼ਨ ਦੋਵੇਂ ਬੇਪਰਵਾਹ ਹਨ।”
ਟੀਟੂ ਨੇ ਦੋਸ਼ ਲਗਾਇਆ :
👉 “ਜਿੱਥੇ ਸਰਕਾਰੀ ਪਾਰਟੀ ਦਾ ਕੌਂਸਲਰ ਹੈ, ਉੱਥੇ ਕੰਮ ਕੀਤਾ ਜਾ ਰਿਹਾ ਹੈ। ਜਿੱਥੇ ਵਿਰੋਧੀ ਪਾਰਟੀ ਦਾ ਕੌਂਸਲਰ ਹੈ, ਉੱਥੇ ਲੋਕਾਂ ਨੂੰ ਜਾਣ-ਬੁੱਝ ਕੇ ਮੁਸੀਬਤਾਂ ਵਿੱਚ ਧੱਕਿਆ ਜਾ ਰਿਹਾ ਹੈ। ਇਹ ਗਿਰਾਵਟੀ ਰਾਜਨੀਤੀ ਹੈ।”
ਟੀਟੂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ :
👉 “ਜੇ ਮੇਅਰ ਅਤੇ ਕਾਰਪੋਰੇਸ਼ਨ ਨੇ ਤੁਰੰਤ ਹਾਲਾਤ ਨਹੀਂ ਸੁਧਾਰੇ ਤਾਂ ਅਸੀਂ ਲੋਕਾਂ ਦੇ ਨਾਲ ਮਿਲ ਕੇ ਜ਼ਬਰਦਸਤ ਰੋਸ ਪ੍ਰਗਟਾਵਾਂਗੇ।
ਚਰਨਜੀਤ ਕੌਰ ਸੰਧਾ ਦਾ ਸਮਰਥਨ
ਵਿਰੋਧੀ ਧਿਰ ਦੀ ਉੱਪ ਨੇਤਾ ਚਰਨਜੀਤ ਕੌਰ ਸੰਧਾ ਨੇ ਵੀ ਟੀਟੂ ਦਾ ਸਮਰਥਨ ਕਰਦਿਆਂ ਕਿਹਾ :
👉 “ਮੇਅਰ ਸਿਰਫ਼ ਕੁਰਸੀ ਗਰਮ ਕਰਨ ਲਈ ਬੈਠੇ ਹਨ। ਸ਼ਹਿਰ ਦਿਆਂ ਮੁੱਦਿਆਂ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ। ਲੋਕਾਂ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ ਪਰ ਮੇਅਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕਦੀ।”
ਲੋਕਾਂ ਵਿੱਚ ਵਧ ਰਿਹਾ ਗੁੱਸਾ
ਇਲਾਕਾ ਨਿਵਾਸੀਆਂ ਨੇ ਵੀ ਟੀਟੂ ਦੇ ਬਿਆਨਾਂ ਦਾ ਸਮਰਥਨ ਕਰਦਿਆਂ ਰੋਸ ਜਤਾਇਆ। ਇੱਕ ਨਿਵਾਸੀ ਨੇ ਕਿਹਾ :
👉 “ਮੇਲੇ ਦੇ ਸਮੇਂ ਵੀ ਜੇ ਹਾਲਾਤ ਇੰਨੇ ਮਾੜੇ ਹਨ ਤਾਂ ਆਮ ਦਿਨਾਂ ਦਾ ਅੰਦਾਜ਼ਾ ਆਪ ਹੀ ਲਗਾਇਆ ਜਾ ਸਕਦਾ ਹੈ। ਹਰ ਗਲੀ ‘ਚ ਪਾਣੀ ਖੜਾ ਹੈ ਤੇ ਲੋਕ ਪਰੇਸ਼ਾਨੀ ਭੁਗਤ ਰਹੇ ਨੇ।”
ਇੱਕ ਹੋਰ ਨਿਵਾਸੀ ਨੇ ਕਿਹਾ :
👉 “ਮੇਅਰ ਸਿਰਫ਼ ਰਿਬਨ ਕਟਾਈਆਂ ਤੱਕ ਸੀਮਿਤ ਹਨ। ਸ਼ਹਿਰ ਦੀਆਂ ਅਸਲੀ ਸਮੱਸਿਆਵਾਂ ਨਾਲ ਉਹਨਾਂ ਨੂੰ ਕੋਈ ਲੈਣਾ ਨਹੀਂ। ਜੇ ਲੋਕਾਂ ਦੀਆਂ ਆਵਾਜ਼ਾਂ ਨਾ ਸੁਣੀਆਂ ਗਈਆਂ ਤਾਂ ਅਸੀਂ ਸੜਕਾਂ ‘ਤੇ ਉਤਰ ਕੇ ਹੱਕ ਲਵਾਂਗੇ।”