The annual Gurmat Samagam begins with the singing of the hymns of Shri Guru Tegh Bahadur Ji on stringed instruments according to the prescribed ragas.
ਅੱਜ ਪੁੱਜਣਗੇ ਪੰਥ ਦੇ ਪ੍ਰਸਿੱਧ ਰਾਗੀ ਅਤੇ ਸੰਤ ਮਹਾਂਪੁਰਸ਼
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੰਦੀ ਟਕਸਾਲ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ ਅਤੇ ਗੁਰਬਾਣੀ ਲਿਖਤ-ਬੋਧ ਦੇ ਵਿਭਿੰਨ ਪਾਸਾਰ ਵਿਸ਼ੇ ਤੇ ਸੈਮੀਨਾਰ 30 ਸਤੰਬਰ, 1 ਅਤੇ 2 ਅਕਤੂਬਰ ਦਿਨ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਪਾਲ ਸਿੰਘ ਨੇ ਦੱਸਿਆ ਕਿ
ਦਿਨ ਮੰਗਲਵਾਰ 30 ਸਤੰਬਰ ਨੂੰ ਭੋਗ ਸ੍ਰੀ ਅਖੰਡ ਸਾਹਿਬ ਸਵੇਰੇ 9.00 ਵਜੇ ਪਾਏ ਗਏ।
ਪੰਜਾਬ ਭਰ ਤੋਂ ਵੱਖ ਵੱਖ ਅਕੈਡਮੀਆਂ ਦੇ ਸਿਖਿਆਰਥੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਰਾਗਾਂ ਦਾ ਨਿਰਧਾਰਤ ਰਾਗਾਂ ਵਿੱਚ ਕੀਰਤਨ ਤੰਤੀ ਸਾਜਾ਼ਾਂ ਨਾਲ ਸੰਗਤਾਂ ਨੂੰ ਸਰਵਣ ਕਰਵਾਇਆਂ ਗਿਆ। ਇਸ ਮੌਕੇ ਉਸਤਾਦ ਭਾਈ ਸੁਖਵੰਤ ਸਿੰਘ ਜੀ, ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ, ਭਾਈ ਸਰਵਨ ਸਿੰਘ ਜੀ, ਮਹੰਤ ਜਤਿੰਦਰ ਸਿੰਘ ਭੈਲ ਤੋਂ ਇਲਾਵਾ ਹੋਰ ਵੀ ਮਹਾਂਪੁਰਖ ਨੇ ਹਾਜ਼ਰੀ ਭਰੀ।
ਅਗਲੇਰੀ ਜਾਣਕਾਰੀ ਦਿੰਦਿਆਂ ਮਹੰਤ ਜਤਿੰਦਰ ਸਿੰਘ ਭੈਲ ਨੇ ਦੱਸਿਆ ਕਿ ਸਮਾਗਮਾਂ ਦੀ ਲੜੀ ਦੇ ਅਗਲੇ ਪੜਾਅ ਵਿੱਚ ਪੰਥ ਪ੍ਰਸਿੱਧ ਕੀਰਤਨੀਆਂ ਵਲੋਂ ਪਹਿਲੀ ਅਤੇ 2 ਅਕਤੂਬਰ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ। ਇਸ ਸਮਾਗਮ ਵਿਚ ਭਾਈ ਜਸਬੀਰ ਸਿੰਘ ਜੀ (ਪਾਉਂਟਾ ਸਾਹਿਬ ਵਾਲੇ), ਭਾਈ ਹਰਜੋਤ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਡਾ. ਗੁਰਿੰਦਰ ਸਿੰਘ ਜੀ ਬਟਾਲਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸੰਦੀਪ ਸਿੰਘ ਜੀ ਹਜੂਰੀ ਕਾਫੀ ਦਰਬਾਰ ਸਾਹਿਬ, ਭਾਈ ਨਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ, ਭਾਈ ਰਣਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸਰਜਿੰਦਰ ਸਿੰਘ ਜੀ ਦਲ, ਭਾਈ ਪ੍ਰਦੀਪ ਸਿੰਘ ਜੀ ਪ੍ਰਿੰਸ (ਦਿੱਲੀ ਵਾਲੇ) ਆਦਿ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ ਪ੍ਰਸਿੱਧ ਵਿਦਵਾਨ ਅਤੇ ਗੁਰੂ ਘਰ ਦੇ ਕੀਰਤਨੀਏ ਹਾਜਰੀ ਭਰਨਗੇ ।
ਬਾਬਾ ਸੋਹਨ ਸਿੰਘ ਜੀ, ਪ੍ਰਿੰਸੀਪਲ ਜਸਪਾਲ ਸਿੰਘ ਜੀ ਅਤੇ ਉਸਤਾਦ ਸੁਖਵੰਤ ਸਿੰਘ ਜੀ ਨੇ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਬੇਨਤੀ ਕੀਤੀ ਹੈ।