Time limit extended to resolve Satguru Kabir temple issue
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-
ਧਰਮ ਪੁਰਾ ਬਟਾਲਾ ਵਿਖੇ ਸਥਿਤ ਸਤਿਗੁਰੂ ਕਬੀਰ ਮੰਦਰ ਨੂੰ ਲੈਕੇ ਚਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਪ੍ਰਸ਼ਾਸਨ ਅਤੇ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਪੰਜਾਬ ਵਿਚਾਲੇ ਮੀਟਿੰਗ ਜੋ ਅੱਜ ਮਿਤੀ 25 ਅਗਸਤ 25 ਨੂੰ ਰੱਖੀ ਗਈ ਸੀ, ਉਹ ਪ੍ਰਸ਼ਾਸਨ ਦੀ ਬੇਨਤੀ ਤੇ 5 ਸਤੰਬਰ ਲਈ ਅੱਗੇ ਵਧਾ ਦਿੱਤੀ ਗਈ ਹੈ।
ਗੁਰੂ ਪਿਆਰੀ ਸਾਧ ਸੰਗਤ ਜੀ ਦੀ ਨੂੰ ਸੂਚਨਾ ਹਿਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ, ਪੰਜਾਬ ਦੇ ਮੁੱਖ ਪ੍ਰਚਾਰਕ, ਮਾਸਟਰ ਤੇਜਿੰਦਰਪਾਲ ਸਿੰਘ ਕੈਲੇ ਨੇ ਦੱਸਿਆ ਕਿ ਧਰਮ ਪੁਰਾ, ਬਟਾਲੇ, ਜਿਹੜਾ ਸਤਿਗੁਰੂ ਕਬੀਰ ਮੰਦਰ ਪ੍ਰਸ਼ਾਸ਼ਨ ਵੱਲੋਂ ਤੋੜਿਆ ਗਿਆ ਸੀ। ਉਸ ਸੰਬੰਧ ਵਿੱਚ 25 ਅਗਸਤ ਤੱਕ ਦਾ ਸਮਾਂ ਮੰਗਿਆ ਗਿਆ ਸੀ। ਬਟਾਲੇ ਦੇ ਕੁਝ ਜ਼ਰੂਰੀ ਰੁਝੇਵਿਆਂ ਅਤੇ ਕੁਝ ਹੋਰ ਜ਼ਰੂਰੀ ਹਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ, ਪ੍ਰਸ਼ਾਸ਼ਨ ਨੇ 05 ਸਤੰਬਰ ਤੱਕ ਦਾ ਸਮਾਂ ਮੰਗਿਆ ਹੈ।
ਬਟਾਲਾ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਨੇ ਮਾਨਯੋਗ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਦੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਉਨ੍ਹਾਂ ਨੂੰ 5 ਸਤੰਬਰ ਤੱਕ ਦਾ ਸਮਾਂ ਦੇ ਦਿੱਤਾ ਹੈ।