ਸਤਿਗੁਰੂ:‌ਤਿਸੁ ਸੇਵਕ ਕੇ ਕਾਰਜ ਰਾਸਿ

15 Jan 2026 | 151 Views

ਸਤਿਗੁਰੂ:‌ਤਿਸੁ ਸੇਵਕ ਕੇ ਕਾਰਜ ਰਾਸਿ

Satguru: The work of these servants is the work of the Lord.

 

ਗੁਰੂ ਬਾਣੀ ਵਿਚ ਦਾਰਸ਼ਨਿਕ ਸਿਧਾਂਤਾਂ ਨੂੰ ਲੋਕ ਭਾਸ਼ਾ ਵਿਚ ਬੜੇ ਹੀ ਸੁੰਦਰ ਤਰੀਕੇ ਨਾਲ ਗਾ ਕੇ ਪ੍ਰਗਟਾਇਆ ਹੈ । ਜਿਸਨੂੰ ਪ੍ਰਾਣੀ ਮਾਤਰ ਗਾ ਕੇ, ਸੁਣ ਕੇ, ਮੰਨ ਕੇ, ਮਨ ਵਿਚ ਭਾਉ ਕਰਕੇ, ਦੁਖੀ ਤੇ ਪਰਮਾਤਮਾਂ ਤੋਂ ਵਿਛੜਿਆ ਹੋਇਆ ਜੀਵ ਪ੍ਰਭੂ ਮਿਲਾਪ ਕਰ ਸਕੇ। ਜੀਵਨ ਦਾ ਸਮਾਂ ਥੋੜਾ ਹੈ। ਆਦਮੀ ਇੱਕ ਦਮ ਦਾ ਪ੍ਰਾਹੁਣਾ ਹੈ, ਬਹੁ ਯੁਗਾਂ ਤਕ ਜੀਵਤ ਰਹਿਣਾ ਚਾਹੁੰਦਾ ਹੈ, ਇਸਦਾ ਭੁਲੇਖਾ, ਅਗਿਆਨ ਹੈ। ਇਸ ਅਗਿਆਨ ਵਿਚ ਉਪਜੇ ਅੰਹਕਾਰ ਨੇ, ਇਸਨੂੰ ਜਨਮ ਮਰਣ ਦੇ ਚੱਕਰ ਵਿੱਚ ਫਸਾਇਆ ਹੋਇਆ ਹੈ। ਇਸਨੂੰ ਅੰਧੇਰੇ ਰਾਹਾਂ ਵਿਚ ਭਟਕਾ ਰਿਹਾ ਹੈ। ਜਦੋਂ ਕਿਤੇ ਗੁਰੂ ਕ੍ਰਿਪਾ ਹੋ ਗਈ, ਰਸਕ ਬੈਰਾਗੀ ਪੁਰਖ ਨਾਲ ਮਿਲਾਪ ਹੋ ਗਿਆ ਤਾਂ ਇਸਨੂੰ ਆਪਣੇ ਅਗਿਆਨ ਦੀ ਸੋਝੀ ਪੈ ਜਾਵੇਗੀ। ਅਗਿਆਨ ਖਤਮ, ਅਹੰਕਾਰ ਦੀ ਦੀਵਾਰ, ਢਹਿ ਪਵੇਗੀ। ਆਪਾ ਪ੍ਰਕਾਸ਼ ਹੋ ਜਾਵੇਗਾ, ਗਿਆਨ ਰੂਪੀ ਚਕ (ਨੇਤ੍ਰ) ਖੁੱਲ੍ਹ ਜਾਣਗੇ। ਫਿਰ ਇਹ ਸਚਿਆਰਾ ਪੁਰਖ ਬਣ ਜਾਵੇਗਾ। ਇਸਦੇ ਦੁਆਲਿਓਂ ਕੂੜ ਦੀ ਪਾਲ, ਟੁੱਟ ਜਾਵੇਗੀ। “ਤਉ ਇਸ ਘਰ ਕੀ ਕੀਮਤਿ ਪਰੀ॥ ” ਫਿਰ ਆਪਣੇ ਘਰ ਆ ਜਾਵੇਗਾ। ਜੀਵ ਦਾ ਜਨਮ ਮਰਣ ਦਾ ਸਫਰ ਮੁੱਕ ਜਾਵੇਗਾ ਤੇ ਪ੍ਰਭੂ ਮਿਲਾਪ ਹੋ ਜਾਵੇਗਾ। ਮਿਲਾਪ ਹੋ ਗਿਆ। ਫਿਰ “ਰਾਗ ਰਤਨ ਪਰਵਾਰ ਪਰੀਆ, ਸਬਦ ਗਾਵਣ ਆਈਆ॥ " ਰਾਗ ਨਾਦ ਪਰਗਟ ਹੋ ਕੇ “ਗਾਵਿਆ, ਸੁਣਿਆ ਥਾਇ ਪਵੈ, ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ ” ਅਭੇਦ ਹੋ ਜਾਵੇਗਾ।

 

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥

(੯੬੯-ਰਾਮਕਲੀ ਬਾਣੀ ਭਗਤ ਕਬੀਰ ਜੀ)

 

ਪ੍ਰਾਣੀ ਕਹੇਗਾ, ਪਹਿਲਾਂ ਮੈਂ ਸੀ ਤਾਂ ਉਹ ਨਹੀਂ ਸੀ। ਅਹੰਕਾਰ ਵਿਰਾਟ ਰੂਪ ਵਿਚ, ਵਿਕਰਾਲ ਸਰਪ ਵਾਂਗ ਸੀ । ਫਿਰ ਸੂਰਮੇ, ਪੂਰੇ ਸਤਿਗੁਰੂ ਨੇ, ਇਕ ਗਿਆਨ ਦਾ ਗੋਲਾ ਚਲਾਇਆ, ਲਾਗਤ ਹੀ ਜਮੀਨ ਤੇ ਡਿੱਗ ਪਿਆ। ਢਹਿ ਢੇਰੀ ਹੋ ਗਿਆ। ਜਿਹੜਾ ਮਨ ਅਹੰਕਾਰ ਸਹਿਤ, ਵਿਕਾਰ ਕਰਮ ਕਰਦਾ ਸੀ, ਉਹ ਟਿਕ ਗਿਆ, ਫਿਰ ਸਤਿਗੁਰੂ ਦੀ ਸ਼ਰਣ ਵਿਚ ਆ ਗਿਆ, ਸਤਿਗੁਰੂ ਨੇ ਜਲਦੇ-ਬਲਦੇ ਤੇ, ਅੰਮ੍ਰਿਤ ਭੌਂਕਿਆ- ਸ਼ੀਤਲ ਹੋ ਗਿਆ, ਸ਼ਾਂਤ ਹੋ ਗਿਆ।

ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ॥

(੨੪੧- ਗਾਉੜੀ ਮ:੫)

 

ਜੰਗ ਦੇ ਮੈਦਾਨ ਵਿਚ ਸਾਹਮਣੇ ਫੌਜਾਂ ਖੜੀਆਂ ਹਨ। ਲੜਾਈ ਦੀ ਤਿਆਰੀ ਹੈ, ਜਿਤ ਹਾਰ ਦੇ ਫੈਸਲੇ ਦੀ ਉਡੀਕ ਵਿਚ, ੧੮ ਕੂਹਣੀ ਫੌਜ ਦੇ ਜੋਧਿਆਂ ਦੇ ਡੌਲੇ, ਫਰਕ ਰਹੇ ਹਨ।

 

ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ, ਮਨ ਡਿੱਗ ਗਿਆ। ਬਸ ਜੋਰ ਖਤਮ, ਲੜਾਈ ਖਤਮ- ਮਨ ਹੀ ਨਾਲ ਸਭ ਕੁਛ ਹੈ। ਯੁਗ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਭਗਵਾਨ ਨੇ, ਗੀਤਾ ਵਰਗਾ ਮਹਾਨ ਉਪਦੇਸ ਦੇਣਾ ਸ਼ੁਰੂ ਕੀਤਾ। ਜਿਹੜਾ ਉਪਦੇਸ਼ ਹਜਾਰਾਂ ਗ੍ਰੰਥਾਂ ਦਾ ਵਿਸ਼ਾ ਬਣਿਆ। ਉਹ ਸਾਰ ਰੂਪ ਵਿਚ ਸੁਣਾਇਆ-ਸਮਝਾਇਆ, ਸੂਖਸ਼ਮ ਭੇਦ ਦਸਿਆ। ਪਰ ਅਰਜਨ ਦਾ ਮਨ ਉਕਤੀਆਂ, ਯੁਗਤੀਆਂ, ਦਲੀਲਾਂ, ਤਰਕਾਂ ਨਾਲ ਭਰਿਆ ਸੀ। ਹਰ ਅਧਿਆਇ, ਦਾ ਉਪਦੇਸ਼ ਸੁਣਨ ਪਿਛੋਂ, ਨਵੀਂ ਤਰਕ, ਨਵੀਂ ਦਲੀਲ। ਸਾਰੀ ਗੀਤਾ ਦਾ ਭੇਦ ਖਤਮ, ਪਰ ਮਨ ਦਾ ਭੇਦ ਬਣਿਆ ਰਿਹਾ। ਅਖੀਰ ਭਗਵਾਨ ਕ੍ਰਿਸ਼ਨ ਨੇ ਇੱਕ ਵੱਖਰਾ ਤਰੀਕਾ, ਅਪਣਾ ਕੇ, ਵਿਰਾਟ ਰੂਪ ਵਿਖੇ, ਖੇਲ ਦਾ ਅੰਤ ਕੀਤਾ, ਤਾਂ ਕਿਤੇ ਅਰਜਨ ਪਾਤਰ ਬਣ ਕੇ ਉਭਰਿਆ- ਮਨ ਦੀ ਹੰਕਾਰ ਵਿਰਤੀ ਵਿਚੋਂ ਨਿਕਲਿਆ, ਫਿਰ ਭਗਵਾਨ ਦੇ ਬਚਨ ਸੁਣ ਸਕਿਆ, ਤੇ ਕਰਮ ਵਿਚ ਪਰਵਿਰਤ ਹੋਇਆ। ਪਰ ਦੂਜੇ ਪਾਸੇ

ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ॥

(२८६-ਸੁਖਮਨੀ ਮ: น)

 

ਘਟਨਾ, ਜਨਮਾਂ- ਜਨਮਾਂਤਰਾਂ ਦੀ ਘੱਟ ਗਈ, ਬਹੁਤ ਥੋੜੇ ਸਮੇਂ ਵਿਚ, ਸਿਰਫ ਪਾਤਰ, ਅਧਿਕਾਰੀ ਰਾਜ ਭਾਗ ਦਾ ਮਾਲਿਕ-ਸਮਾਂ ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ, ਘੋੜੇ ਉਪਰ ਚੜ੍ਹਨਾਂ ਹੈ, ਇੰਨਾਂ ਸਮਾਂ ਹੀ ਗਿਆਨ ਪ੍ਰਾਪਤੀ ਦਾ ਹੈ। ਘੋੜਾ ਤਿਆਰ ਹੈ। ਗੁਰੂ ਪਾਸ ਖੜਾ ਹੈ, ਅਧਿਕਾਰੀ ਘੋੜੇ ਦੀ ਰਕਾਬ ਵਿਚ ਪੈਰ ਰਖ ਕੇ ਖੜਾ ਹੈ, ਚੜਨ ਲਗਾ, ਗੁਰੂ ਜੀ ਨੇ ਕਿਹਾ:-

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (੯੧੮- ਅਨੰਦ ਸਾਹਿਬ)

 

ਪਾਤਰ ਬਣ, ਅਧਿਕਾਰੀ ਬਣ। ਸੋਚ ਰਿਹਾ ਤਿੰਨੇ ਚੀਜਾਂ ਗੁਰੂ ਨੂੰ ਦੇ ਦਿਆਂ। ਗੁਰੂ ਜੀ ਥੋੜਾ ਸਮਾਂ ਦਿਉ, ਸੋਚ ਲਵਾਂ, ਮੇਰੇ ਤਨ ਮਨ ਧੰਨ ਤੇ, ਕਿਸੇ ਦਾ ਅਧਿਕਾਰ ਹੈ, ਸਲਾਹ ਕਰ ਲਵਾਂ। ਠੀਕ ਹੈ! ਜਾਉ। ਰਾਜਾ ਆਪਣੀ ਧਰਮ ਪਤਨੀ ਪਾਸ, ਵੀਚਾਰ ਲਈ ਗਿਆ। ਗੁਰੂ ਜੀ ਦਕਸ਼ਣਾ ਮੰਗਦੇ ਹਨ। ਤਨ, ਮਨ, ਧੰਨ, ਕਿਹੜੀ ਚੀਜ ਦਿਆਂ? ਪਤਨੀ:- ਪਤੀ ਜੀ, ਜੇ ਧੰਨ ਦਿੱਤਾ ਤਾਂ ਗਰੀਬ ਹੋ ਜਾਵਾਂਗੇ, ਗੁਜਾਰਾ ਔਖਾ ਹੋ ਜਾਵੇਗਾ। ਜੇ ਸਰੀਰ ਦਕਸ਼ਣਾ ਵਿਚ ਦਿੱਤਾ ਤਾਂ ਤੁਹਾਡੇ ਸਰੀਰ ਤੇ, ਮੇਰਾ ਭੀ ਅਧਿਕਾਰ ਹੈ, ਮੈਂ ਤੁਹਾਡੀ ਅਰਧਾਂਗਨੀ ਹਾਂ, ਮੈਂ ਵਿਧਵਾ ਹੋ ਜਾਵਾਂਗੀ, ਤੁਹਾਡੇ ਪਾਸੋਂ, ਗੁਲਾਮੀ ਸਰੀਰ ਕਰਕੇ ਸਹਾਰੀ ਨਹੀਂ ਜਾਣੀ। ਫਿਰ ਕੀ ਹੋਵੇਗਾ-ਸੋਚਕੇ ਹਾਂ, ਇਕ ਗਲ ਬੜੀ ਵਧੀਆ ਸੁੱਝੀ ਹੈ। ਪਤੀ ਦੇਵ ਜੀ ਮਨ ਦੇ ਦਿਉ। ਲਾਭ ਹੈ, ਫਾਇਦਾ ਹੈ। ਮਹਾਂਪੁਰਖਾਂ ਪਾਸ ਗਿਆ, ਗੁਰੂ ਜੀ ਫੈਸਲਾ ਹੋ ਗਿਆ, ਮੈਂ ਆਪ ਜੀ ਨੂੰ ਦਖਸ਼ਣਾ ਦੇ ਰੂਪ ਵਿਚ, ਆਪਣਾ ਮਨ ਅਰਪਣ ਕਰਦਾ ਹਾਂ। ਗੁਰੂ ਜੀ ਮੁਸਕਰਾਏ। ਰਾਜਨ ਠੀਕ ਹੈ। ਘੋੜੇ ਪਾਸ ਆਕੇ ਵਾਗ ਪਕੜੀ, ਪੈਰ ਰਕਾਬ ਵਿਚ ਰਖਿਆ। ਰਾਜਨ ਕੀ ਕਰ ਰਹੇ ਹੋ। ਗੁਰੂ ਜੀ ਘੋੜੇ ਤੇ ਸਵਾਰੀ ਕਰਨੀ ਹੈ। ਗੁਰੂ ਜੀ ਕਹਿੰਦੇ ਕਿਉਂ? ਮਨ ਸੰਕਲਪ ਕਰਦਾ ਹੈ। ਹੁਣ ਮਨ ਤੇਰਾ ਨਹੀਂ, ਮਨ ਮੇਰੀ ਦੱਖਸ਼ਣਾ ਵਿਚ ਮੇਰਾ ਹੈ। ਹੁਣ ਸੰਕਲਪ ਵਿਕਲਪ ਤੂੰ ਨਹੀਂ ਕਰ ਸਕਦਾ। ਰਾਜੇ ਦੀ ਕੋਈ ਦਲੀਲ ਨਹੀਂ, ਕੋਈ ਤਰਕ ਨਹੀਂ, ਉਕਤੀਆਂ ਯੁਕਤੀਆਂ ਬੰਦ, ਮਨ ਟਿਕ ਗਿਆ। ਗੁਰੂ ਚਰਨਾਂ ਵਿਚ ਪਰੀਤੀ ਹੋ ਗਈ, ਗੁਰੂ ਸਬਦ ਵਿਚ। 

ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥ (੧੩੭੫ ਸਲੋਕ ਕਬੀਰ ਜੀ ਨੰ: ੧੯੩)

 

ਪੈਰ ਕੱਟ ਗਏ-ਪੈਰਾਂ ਤੋਂ ਬਿਨਾਂ ਪਿੰਗਲਾ ਹੋ ਗਿਆ। ਹੁਣ ਤੁਰਨਾ-ਫਿਰਨਾ- ਦੌੜਨਾ ਖਤਮ ਸਹਜ ਅਵਸਥਾ ਆ ਗਈ, ਕਾਰਜ ਰਾਸ ਆ ਗਿਆ।

ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥

(੨੮੬- ਸੁਖਮਨੀ ਮ:੫)

 

੧੮ ਅਧਿਆਇ ਦੇ ਗੂੜ ਗਿਆਨ ਤੇ ਘਟਨਾ ਨਹੀਂ ਘਟੀ, ਪਰ ਮਨ (ਆਪਾ) ਗੁਰੂ ਨੂੰ ਸਮਰਪਿਤ ਕਰਨ ਤੋਂ, ਜਨਮਾਂ ਜਨਮਾਂਤਰਾਂ ਦੀ ਘਟਨਾ ਘਟ ਗਈ। ਗੁਰੂ ਨੇ ‘ਗੁਰ ਘਰ ਹੀ ਮਾਹਿ ਦਿਆਖਿਆ ਥਾ" ਬਸ ਬ੍ਰਹਮ ਗਿਆਨ ਹੋ ਗਿਆ - ਜੀਵਨ ਮੁਕਤ ਦੀ ਪਦਵੀ ਹੋ ਗਈ, ਗੁਰਮੁਖ ਬਣ ਗਿਆ, ਸਚਿਆਰਾ ਬਣ ਗਿਆ ਕੂੜ ਦੀ ਪਾਲਿ ਤੁਟ ਗਈ।

 

ਤੁਧੁ ਬਾਝੁ ਪਿਆਰੇ ਕੇਵ ਰਹਾ॥

ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾ॥

(੬੬੦-ਧਨਾਸਰੀ ਮ:੧)

 

ਪਿਤਾ ਜੀ ਬਾਹਰ ਕੰਮ ਤੇ ਜਾ ਰਹੇ ਹਨ। ਛੋਟਾ ਬੇਟਾ ਘਰ ਵਿਚ ਰਹੇਗਾ, ਘਰ ਦਾ ਕੰਮ ਸੰਭਾਲਣਾ। ਸਭ ਤੋਂ ਜਰੂਰੀ ਇੱਕ ਕੰਮ ਹੈ ਬੇਟਾ, ਉਹ ਨਿਯਮ ਨਾਲ ਕਰਨਾ। ਸੁਚ, ਸਫਾਈ ਨਾਲ ਕਰਨਾ, ਅਣਗਿਹਲੀ ਨਹੀਂ ਕਰਨੀ, ਕੁਤਾਹੀ ਨਹੀਂ ਕਰਨੀ, ਦੇਰ, ਸਵੇਰ ਭੀ ਠੀਕ ਨਹੀਂ। ਪਿਤਾ ਜੀ ਹੁਕਮ ਕਰੋ? ਵੈਸਾ ਹੀ ਕਰਾਂਗਾ। ਬੇਟਾ ਸ਼ਾਮ ਨੂੰ ਇਸ਼ਨਾਨ ਕਰਕੇ, ਸਾਫ ਬਸਤਰ ਪਹਿਨਣੇ। ਪੂਜਾ ਦੇ ਬਰਤਨ ਸਾਫ ਕਰਨੇ ਪੂਜਾ ਦੇ ਪਾਤਰ, ਪਾਣੀ, ਦੁੱਧ, ਪ੍ਰਸ਼ਾਦ ਸਾਰਾ ਕੁਝ ਤਿਆਰ ਕਰਕੇ ਠਾਕੁਰ ਅੱਗੇ ਰੱਖਣਾ। ਪੁਜਾ ਕਰਨੀ, ਭੋਗ ਲੁਆਉਣਾ, ਠਾਕੁਰ ਨੂੰ ਪਹਿਲਾਂ ਖੁਆਉਣਾ ਹੈ, ਫਿਰ ਬਾਅਦ ਵਿੱਚ ਆਪ ਖਾਣਾ ਹੈ। ਇਸੇ ਤਰ੍ਹਾਂ ਅਮ੍ਰਿੰਤ ਵੈਲੇ ਵੀ ਕਰਨਾ ਹੈ। ਮੈਂ ਦੋ ਦਿਨ ਪਿਛੋਂ ਆ ਜਾਵਾਂਗਾ। ਪੂਰੇ ਪ੍ਰੇਮ ਨਾਲ ਇਹ ਕਰਨਾ। ਅੱਛਾ ਪਿਤਾ ਜੀ-ਪਿਤਾ ਜੀ ਚਲੇ ਗਏ। ਸਮੇਂ ਦੀ ਉਡੀਕ ਹੋਣ ਲੱਗੀ, ਤਿਆਰੀ ਪੁਰੀ ਹੋ ਰਹੀ ਹੈ, ਮਨ ਵਿਚ ਚਾਅ ਪ੍ਰੇਮ ਠਾਠਾਂ ਮਾਰ ਰਿਹਾ। ਸਾਰਾ ਦਿਨ ਇਸੇ ਪ੍ਰੇਮ ਵਿਚ ਸ਼ਰਧਾ ਵਿਚ, ਹੋਰ ਕੁਝ ਸੁਝਿਆ ਹੀ ਨਹੀਂ। ਕਦੋਂ ਸੰਧਿਆਂ ਦਾ ਸਮਾਂ ਆਵੇ, ਪੁਜਾ ਕਰਨੀ ਹੈ। ਸਮਗਰੀ ਇਕੱਠੀ ਕਰਨੀ ਹੈ। ਤਿਆਰੀ, ਸਫਾਈ, ਪ੍ਰੇਮ, ਸ਼ਰਧਾ, ਲਗਨ, ਉਤਸ਼ਾਹ ਹਿਰਦੇ ਵਿਚ ਠਾਠਾਂ ਮਾਰ ਰਿਹਾ ਹੈ। ਹੋਰ ਕੁਝ ਸੁਝ ਹੀ ਨਹੀਂ ਰਿਹਾ। 

ਸਾਚ ਕਹੂੰ ਸੁਨ ਲੇਹੁ ਸਭੈ ਜਿਨਿ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ॥

(ਤ੍ਰ ਪ੍ਰਸਾਦਿ ਸਵੈਯੇ ਨੰ:- ੨)

 

ਬੜਾ ਸੌਖਾ ਤਰੀਕਾ, ਕੁਝ ਕਰਨਾ ਹੀ ਨਹੀਂ, ਢਾਈ ਅੱਖਰ ਪੜਨੇ ਹਨ, ਪ੍ਰੇਮ ਦੇ ਕਮਾੳਣੇ ਹਨ। ਪ੍ਰਾਪਤੀ ਹੋਵੇਗੀ, ਗੁਰੂ ਜੀ ਉਪਦੇਸ਼ ਕਰ ਰਹੇ ਹਨ। ਪ੍ਰਾਪਤੀ ਸੰਭਵ ਹੈ। ਜਨਮਾਂ-ਜਨਮਾਂਤਰਾਂ ਦੀ ਭਟਕਣਾ ਖਤਮ ਹੋਵੇਗੀ।

 

ਸ਼ਾਸ਼ਤਰ ਦਾ ਉਪਦੇਸ਼ ਹੈ-"ਸ਼ਰਧਾਵਾਨ ਲਭਯਤੇ ਗਿਆਨਮ”, (ਗੀਤਾ ਅਧਿਆਇ ਚੌਥਾ ਸਲੋਕ ੩੯)

 

ਸ਼ਰਧਾ ਨਾਲ ਗਿਆਨ ਦੀ ਪ੍ਰਾਪਤੀ ਹੋਵੇਗੀ। ਪ੍ਰੇਮ ਹੈ, ਆਪਾ ਸਮਰਪਿਤ ਕਰਨਾ ਪਵੇਗਾ। ਪ੍ਰੇਮ ਵਿਚ ਦੇਣਾ ਹੈ, ਲੈਣਾ ਕੁਝ ਨਹੀਂ। ਪ੍ਰੇਮੀ ਦੇਂਦਾ ਹੈ। ਲੈਂਦਾ ਕੁਝ ਨਹੀਂ।

ਨਾਨਕ ਦਰਸ ਪ੍ਰਭ ਚਾਹੈ॥

 

ਗੜਵਾ ਲਿਆ, ਗਉ ਦਾ ਦੁੱਧ ਕਢਿਆ, ਪਾਣੀ ਲਿਆ, ਪੂਜਾ ਦੀ ਸਮਗਰੀ ਇਕੱਠੀ ਕੀਤੀ। ਭੋਜਨ ਤਿਆਰ, ਦੁੱਧ ਤਿਆਰ, ਬਸਤਰ ਸਾਫ, ਮਨ ਸਾਫ, ਨਾਮਦੇਵ ਠਾਕੁਰ ਦੇ ਸਨਮੁਖ। ਜਿਹੜੀ ਘਟਨਾ ਜਨਮਾਂ ਵਿਚ ਨਹੀਂ ਘਟਦੀ, ਉਹ ਠਾਕੁਰ ਦੇ ਸਨਮੁੱਖ ਹੋਣ ਨਾਲ ਮਿੰਟਾਂ ਵਿਚ, ਪਲਾਂ ਵਿੱਚ, ਨਿਮਖ ਵਿੱਚ ਘਟ ਸਕਦੀ ਹੈ। ਪਤਾ ਭੀ ਨਹੀਂ ਲਗੇਗਾ, ਕਦੋਂ ਹਨੇਰੀ ਆਈ, ਪਿਛੋਂ ਕਦੋਂ ਮੀਹ ਪਿਆ, ਉਸ ਅੰਮ੍ਰਿਤ ਮੀਂਹ ਵਿਚ ਦਾਸ ਦਾ ਜਨ ਭਿੱਜ ਗਿਆ, ਸਰੋਸਾਰ ਹੋ ਗਿਆ ਅਨੰਦਿਤ ਹੋ ਗਿਆ। ਵਿਸਮਾਦ ਹੋ ਗਿਆ, ਵਿਛੜਿਆ ਮਿਲ ਗਿਆ।

 

ਆਂਧੀ ਪਾਛੈ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ।

(੩੩੨- ਗਉੜੀ ਚੇਤੀ ਕਬੀਰ ਜੀ)

 

ਨਾਮਦੇਵ ਜੀ ਬੈਠੇ ਹਨ, ਪੂਜਾ ਸਮਗਰੀ ਸਾਰੀ ਸੁੰਦਰ ਪਾਕ ਪਵਿੱਤ੍ਰ ਤਿਆਰ ਕਰਕੇ, ਸਮਰਪਿਤ ਹਨ, ਠਾਕੁਰ ਨੂੰ!

 

ਦੁਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥ ਦੂਧੁ ਪੀਉ ਗੋਬਿੰਦੇ ਰਾਇ ॥ ਦੂਧੁ ਪੀਉ ਮੇਰੋ ਮਨੁ ਪਤੀਆਇ॥

(੧੧੬੩- ਭੈਰਉ ਬਾਣੀ ਨਾਮਦੇਵ ਜੀ)

 

ਮੇਰੇ ਠਾਕੁਰ ਦੁਧ ਪੀਉ, ਮੇਰੇ ਮਨ ਪਤੀ ਆਏਗਾ, ਤਸੱਲੀ ਹੋ ਜਾਵੇਗੀ ਕਿ ਤਹਾਨੂੰ ਭੋਗ ਲੱਗ ਗਿਆ ਹੈ। ਨਹੀਂ ਪੀਉਗੇ, ਮੇਰੇ ਪਿਤਾ ਜੀ ਗੁੱਸੇ ਹੋਣਗੇ।

"ਨਾਹੀ ਤ ਘਰ ਕੋ ਬਾਪੁ ਰਿਸਾਇ ॥ ਰਹਾਉ॥" ਸੋੁਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ॥ ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ ॥ (੧੧੬੩- ਭੈਰਉ ਬਾਣੀ ਨਾਮਦੇਵ ਜੀ)

 

ਮਨ ਸਾਫ ਹੈ। ਨੇਤ੍ਰ ਬੰਦ ਹਨ। ਹੱਥ ਜੁੜੇ ਹਨ। ਹਿਰਦੇ ਵਿਚ ਪ੍ਰਭੂ ਪ੍ਰੇਮ ਠਾਠਾਂ ਮਾਰ ਰਿਹਾ ਹੈ। ਠਾਕੁਰ ਜੀ ਭੋਗ ਲਾਉ ਕ੍ਰਿਪਾ ਕਰੋ। ਬੇਨਤੀ, ਅਰਦਾਸ, ਬੈਰਾਗ ਹੋ ਗਿਆ, ਠਾਕੁਰ ਨੇ ਭੋਗ ਨਹੀਂ ਲਾਇਆ। ਠਾਕੁਰ ਜੀ ਆਉ ਪੀਉ, ਖਾਉ, ਭੋਗ ਲਾਉ। ਫਿਰ ਆਪਾ ਖਤਮ। ਠਾਕੁਰ ਜੀ ਤੁਸੀਂ ਖਾਉਗੇ ਫਿਰ ਖਾਵਾਂਗਾ । ਠਾਕੁਰ ਜੀ ਆਏ। ਹੱਸ ਪਏ, ਘਟਨਾ ਘਟ ਗਈ, ਪਤਾ ਭੀ ਨਹੀਂ ਲੱਗਾ। ਇੰਨੀ ਛੇਤੀ ਕਈਆਂ ਜਨਮਾਂ ਦਾ ਅੰਤਰ ਖਤਮ, ਵਸਲ ਦੀ ਘੜੀ, ਅਨੰਤ ਖੁਸ਼ੀ ਦਾ ਸਮਾਂ, ਵਿਸਮਾਦ ਅਨੰਦ।

 

ਦੂਧੁ ਪੀਆਇ ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ॥

(੧੧੬੩ ਭੈਰਉ ਬਾਣੀ ਨਾਮਦੇਵ ਜੀ)

 

ਫਿਰ ਤਾਂ ਐਸਾ ਹੋਇਆ:-

ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥

(੯੦੨-ਰਾਗ ਰਾਮਕਲੀ ਮ:੯)

 

ਇੱਕ ਛਿਨ (ਖਿਨ) ਵਿਚ ਹੀ ਘਟਨਾ ਘਟ ਗਈ। ਨਾਮਦੇਵ ਸਚਿਆਰਾ ਹੋ ਗਿਆ । ਕੂੜ ਦੀ ਪਾਲਿ ਟੁਟ ਗਈ। ਸਾਰੇ ਪਾਸੇ ਬ੍ਰਹਮ ਦੀ ਲੀਲਾ, ਭਿੰਨਤਾ ਖਤਮ, ਦੂਰੀਆਂ ਮਿਟ ਗਈਆਂ, ਹਰੀ ਦਰਸ਼ਨ ਦੀ ਪ੍ਰਾਪਤੀ, ਜੀਵਨ ਦਾ ਮਨੋਰਥ ਪੂਰਾ ਹੋ ਗਿਆ।

 

 

ਲੇਖਕ: ਸੰਤ ਤੇਜਾ ਸਿੰਘ ਐਮ ਏ ਨਿਰਮਲ ਭੇਖ ਰਤਨ 

ਪੁਸਤਕ ਚੋਣਵੇਂ ਨਿਰਮਲ ਲੇਖ ਵਿੱਚੋਂ 

Categories: SIKH BOOKS

Tags: KESARI VIRASAT

Published on: 15 Jan 2026

Gurpreet Singh Sandhu
+91 9592669498
📣 Share this post

Latest News

View all

Business Directory

Sharma ambulance service and clinic
Sharma ambulance service and clinic

City: Pahewa
Category: Healthcare & Medical

View Profile
Sandhu furniture works

City: Pehowa
Category:

View Profile
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile