ਸੁੰਨ ਦਾ ਸੰਗੀਤ

19 Feb 2026 | 76 Views

ਸੁੰਨ ਦਾ ਸੰਗੀਤ

The music of the Sunn

 

 

ਸਿਮਰਨ ਅਭਿਆਸੀ ਰੂਹਾਂ ਜੋ ਰੂਹਾਨੀਅਤ ਦੇ ਲਬਾ ਲੱਬ ਉਛਲਦੇ ਮਚਲਦੇ ਸਮੁੰਦਰਾਂ ਵਿੱਚ ਡੁਬਕੀਆਂ ਲਾ ਕੇ ਆਨੰਦ ਮੰਗਲ ਨਾਲ ਸਰਸ਼ਾਰ ਹੋਣਾਂ ਚਾਹੁੰਦੀਆਂ ਨੇ।ਪਰ ਉਹ ਫ਼ੈਸਲਾ ਨਹੀਂ ਕਰ ਪਾਉਂਦੀਆਂ ਕੇ ਉਹ ਕਿਹੜਾ ਸਿਮਰਨ ਅਭਿਆਸ ਕਰਨ।ਨਕਲਚੀ ਲੋਕਾਂ ਲੋਕਾਈ ਅੰਦਰ ਬਹੁਤ ਸਾਰੇ ਭਰਮ ਭੁਲਖੇ ਪੈਦਾ ਕਰ ਰੱਖੇ ਹਨ।ਦਰ ਅਸਲ ਭਾਸ਼ਾ ਵਿੱਚ ਆਉਣ ਵਾਲੇ ਸ਼ਬਦ ਤਾਂ ਉਸ ਮਾਰਗੁ ਤੱਕ ਲਿਜਾਣ ਦੇ ਸਾਧਨ ਹਨ ਜਿੰਵੇ ਏਅਰ ਪੋਰਟ ਤੇ ਵੱਖੋ ਵੱਖ ਸਾਧਨਾਂ ਰਾਂਹੀ ਪਹੁੰਚਦੇ ਹਾਂ।ਪਰ ਉਸ ਬ੍ਰਹਿਮੰਡ ਦੇ ਕੁੱਲ ਮਾਲਕ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।ਉਹ ਤਾਂ ਭਾਵਨਾ ਸ਼ਰਧਾ ਅਤੇ ਸਮਰਪਣ ਦੇਖਦਾ।ਵੱਡੀ ਗੱਲ ਤਾਂ ਇਹ ਹੈ ਬਾਹਰਲੇ ਸ਼ੋਰ ਤੋਂ ਅਭਿਆਸੀ ਲੁੱਕ ਜਾਂਦਾ ਏ ਭਾਵ ਸਾਉਂਡ ਪਰੂਫ ਜਗ੍ਹਾ ਲੱਭ ਲੈਂਦਾ ਏ।ਪਰ ਅੰਦਰਲੇ ਫੁਰਨਿਆਂ ਦਾ ਕੀ ਕਰੇ।ਵੱਡੀ ਜਦੋ ਜਹਿਦ ਹੀ ਅੰਦਰਲੇ ਫੁਰਨਿਆਂ ਨੂੰ ਬੰਦ ਕਰਨ ਦੀ ਏ।ਜਦੋਂ ਅੰਦਰਲੇ ਫੁਰਨੇ ਬੰਦ ਹੋ ਗਏ ਅਤੇ ਬੱਸ ਸਾਹਾਂ ਦੀ ਮਾਲਾ ਬਣਾਉਣੀ ਆ ਗਈ ਫੇਰ ਸਮਝ ਲਵੋ ਅੱਧਾ ਮੈਦਾਨ ਮਾਰ ਲਿਆ। ਜਿਸ ਵੀ ਧਰਮ ਵਿੱਚ ਜਨਮ ਮਿਲਿਆ ਉਸੇ ਅਨੁਸਾਰ ਸ਼ਬਦ ਨੂੰ ਆਧਾਰ ਬਣਾ ਕੇ ਅਭਿਆਸੀ ਜਦੋਂ ਆਗਿਆ ਚੱਕਰ ਤੇ ਧਿਆਨ ਟਿਕਾਉਂਦਾ ਹੈ ਤਾਂ ਫ਼ੇਰ ਉਹੀ ਚੱਕਰ ਐਕਟਿਵ ਹੋ ਜਾਂਦਾ।ਅਗਰ ਇਸਨੂੰ ਇੰਵੇ ਸਮਝ ਲਈਏ ਕੇ ਜਦੋਂ ਅਸੀਂ ਅਭਿਆਸ ਵਿੱਚ ਇੰਨੀ ਗਹਿਰੀ ਪਹੁੰਚ ਬਣ ਗਈ ਕੇ ਸਾਡੀ ਸਰੀਰਕ ਫਰਿਕੁਇੰਸੀ ਉਸ ਬ੍ਰਹਿਮੰਡੀ ਆਵਾਜ਼ ਬਰਾਬਰ ਪਹੁੰਚ ਗਈ ਤਾਂ ਉਸ ਵੱਡ ਸਮਰੱਥ ਦੀ ਆਵਾਜ਼ ਅੰਦਰੋਂ ਸੁਣਨੀ ਸ਼ੁਰੂ ਹੋ ਜਾਏਗੀ।ਜਿਸਨੂੰ ਸੁੰਨ ਦੀ ਆਵਾਜ਼ ਵੀ ਕਹਿੰਦੇ ਹਨ।ਆਗਿਆ ਚੱਕਰ ਇਨ੍ਹਾਂ ਪਾਵਰ ਫੁੱਲ ਏ ਕੇ ਉਹ ਨਿਚਲੇ ਚਕਰਾਂ ਨੂੰ ਜਾਗ੍ਰਿਤ ਕਰ ਸੱਕਦਾ ਏ।ਸੋ ਮਤਲੱਬ ਇਹ੍ਹ ਵੇ ਕੇ ਅਭਿਆਸੀਆਂ ਨੂੰ ਅਜਿਹੀ ਦੁਚਿੱਤੀ ਵਿੱਚ ਪੈਣ ਦੀ ਲੋੜ ਨਹੀਂ ਕੇ ਉਹ ਕਿਹੜਾ ਵਿਸ਼ੇਸ਼ ਸਬਦ ਏ ਬੱਸ ਵਾਹਿਗੁਰੂ ਸਤਿਨਾਮ ਦਾ ਸਿਮਰਨ ਹੀ ਕਾਫੀ ਏ।ਪਹਿਲੋਂ ਪਹਿਲਾਂ ਜ਼ੁਬਾਨ ਨਾਲ ਅਤੇ ਫ਼ੇਰ ਮਨ ਹੀ ਮਨ ਸਿਮਰਨ ਅਭਿਆਸ।ਤਾਮਸਿਕ ਭੋਜਨ ਤੋਂ ਦੂਰੀ ਤਾਮਸਿਕ ਮੀਢੀਆ ਤੋਂ ਦੂਰੀ ਅਭਿਆਸੀ ਲਈ ਫਾਇਦੇਮੰਦ ਸਾਬਿਤ ਹੁੰਦੀ ਏ।ਬੱਸ ਜਦੋੰ ਅੰਦਰੋਂ ਆਵਾਜ਼ ਪੈ ਗਈ ਫ਼ੇਰ ਬੁੱਲ੍ਹੇ ਸ਼ਾਹ ਵਾਂਗੂੰ ਦੇ ਦੇ ਗੇੜਾ।ਕੁੱਲ ਨਿਆਮਤਾਂ ਦਾ ਮਾਲਕ ਵੀ ਅਭਿਆਸੀਆਂ ਨੂੰ ਫ਼ੇਰ ਨਿੱਤ ਨਵਾਂ ਆਨੰਦ ਦੇ ਕੇ ਚੇਟਕ ਲਾਉਂਦਾ ਏ।ਬੱਸ ਜ਼ਿਆਦਾ ਜੋਰ ਸੰਸਾਰ ਚੋਂ ਨਿਕਲਣ ਲਈ ਲੱਗਦਾ ਏ।ਸੁੰਨ ਦੀ ਅਵਾਜ ਪਹਿਲੋਂ ਪਹਿਲਾਂ ਅਭਿਆਸੀਆਂ ਨੂੰ ਝਿੰਗਰ ਅਤੇ ਜੰਗਲੀ ਬਿੰਡਿਆ ਵਾਂਗੂ ਲੱਗਦੀ ਅਤੇ ਫੇਰ ਕਦੇ ਘੜਿਆਲ ਕਦੇ ਸੰਖ ਅਤੇ ਕਦੇ ਜੋਗੀਆਂ ਦੀ ਕਿੰਗਰੀ ਅਤੇ ਬੀਨ।ਹਾਰਟ ਦੀ ਧੜਕਣ ਸਮੁੰਦਰੀ ਲਹਿਰਾਂ ਦੀ ਥਿਰਕਣ ਵਾਂਗੂੰ।ਫ਼ੇਰ ਨਗ਼ਮਾ ਏ ਇਲਾਹੀ ਭਾਵ ਸਾਫ਼ ਮਧੁਰ ਸੰਗੀਤ ਰਾਗ ਅਤੇ ਅਲੋਕਾਰੀ ਰਾਗਨੀਆਂ ਫੁਟਦੀਆਂ ਜਿਨ੍ਹਾਂ ਨਾਲ ਅਭਿਆਸੀ ਦਾ ਤਨ ਮਨ ਨਸ਼ਿਆਂ ਜਾਂਦਾ।ਕਦੀ ਪਲ ਪਲ ਬਦਲਦੇ ਰੋਸ਼ਨੀਆਂ ਦੇ ਬੱਦਲਾਂ ਵਿੱਚ ਸਫ਼ਰ ਅਤੇ ਅਤੇ ਅਲੌਕਿਕ ਆਤਮਿਕ ਖਿੜਾਓ ਦੀ ਸੰਗੀਤਕ ਮਹਿਫਲ ਦਾ ਅਲੌਕਿਕ ਆਨੰਦ ਜੋ ਕਦੇ ਨਹੀਂ ਡਿੱਠਾ।ਅਤੇ ਜਦੋਂ ਚੱਲਦੇ ਰਾਗ ਚੋਂ ਰਾਗਨੀ ਫੁੱਟਦੀ ਏ ਉਹ ਦਿੱਲ ਨੂੰ ਧੂਅ ਕੇ ਲੈਅ ਜਾਂਦੀ ਏ।ਸੱਚਮੁੱਚ ਬੜ੍ਹੇ ਅਭਾਗੇ ਨੇ ਜੋ ਮਨੁੱਖ ਜਨਮ ਲੈ ਕੇ ਵੀ ਇਹ ਗੁਪਤ ਸੰਸਾਰ ਨਹੀਂ ਜਾਣ ਪਾਉਂਦੇ।ਅੰਦਰ ਜਾਣ ਦੀ ਕਲਾ ਜਿਸਨੇ ਜਾਣ ਲਈ ਉਹ ਕਦੀ ਵੀ ਇਕੱਲਾ ਮਹਿਸੂਸ ਨਹੀਂ ਕਰੇਗਾ।ਜਦੋਂ ਇਹ ਸੋਝੀ ਮਿਲ਼ ਗਈ ਕੇ ਪ੍ਰੀਤਮ,ਪਿਉ,ਭਰਾ,ਮਾਂ, ਹਾਣੀ ਅਤੇ ਚੋਜੀ ਤਾਂ ਮੇਰੇ ਨਾਲ ਏ ਫੇਰ ਇੱਕ ਅਦਭੁੱਤ ਦ੍ਰਿਸ਼ਟੀ ਮਿਲਦੀ ਏ ਇਸ ਸੰਸਾਰ ਨੂੰ ਦੇਖਣ ਦੀ।ਪਿਆਰੇ ਨਾਲ ਪਹਿਲੀ ਮੁਲਾਕਾਤ ਜੋ ਅਦੁੱਤੀ ਅਦਭੁੱਤ ਨਜ਼ਾਰੇ ਲਿਆਉਂਦੀ ਉਹ ਸ਼ਬਦਾਂ ਤੋਂ ਬਾਹਰ ਹਨ।ਝਿਲਮਿਲ ਦੂਧੀਆ ਰੌਸ਼ਨੀ ਨਾਲ ਰਹੱਸਮਈ ਅਨੰਦ ਧਾਰਾ ਸੰਗੀਤ।ਅਭਿਆਸੀਆਂ ਨੂੰ ਲੱਗਦਾ ਜਿੰਵੇ ਕਿਸੇ ਰੋਸ਼ਨੀ ਦੀ ਧਾਰਾ ਵਿੱਚ ਨਹਾ ਰਹੇ ਹੋਣ।ਸਿਰ ਤੋਂ ਪੈਰਾਂ ਤੱਕ ਆਨੰਦ ਦਾ ਸਾਗਰ ਇਸੇ ਦੇਹਿ ਚੋਂ ਪ੍ਰਗਟ ਹੋ ਜਾਂਦੀ।ਫ਼ੇਰ ਅਭਿਆਸੀਆ ਜਾਣ ਜਾਂਦਾ ਕੇ ਉਹ ਤਾਂ ਮੇਰੇ ਅੰਦਰ ਹੀ ਬੈਠਾ ਏ।ਪਰ ਇਸ ਪਉੜੀ ਤੱਕ ਪਹੁੰਚਣ ਲਈ ਮਾਨਸਿਕ ਗੰਦਗੀ ਦੂਰ ਕਰਨੀ ਬਹੁਤ ਜਰੂਰੀ ਏ।ਅਜੋਕਾ ਮਨੁੱਖ ਧਾਰਮਿਕ ਵਖਰੇਵਿਆਂ ਵਿਚੋਂ ਹੀ ਬਾਹਰ ਨਹੀਂ ਆਉਂਦਾ।ਉਸਨੂੰ ਆਪਣੇ ਨਾਲੋਂ ਕਿਸੇ ਦੂਜੇ ਦੇ ਮੂਰਤੀ ਪੂਜਣ ਦੀ ਜਿਆਦੀ ਚਿੰਤਾ ਏ।ਮਤਲੱਬ ਅਸੀਂ ਇਸੇ ਹੰਕਾਰ ਚੋਂ ਬਾਹਰ ਨਹੀਂ ਆ ਪਾਉਂਦੇ ਕੇ ਸਾਡਾ ਰੱਬ ਵੱਡਾ ਦੂਜੇ ਦਾ ਛੋਟਾ।ਅਤੇ ਰੱਬ ਸਾਡੀਆਂ ਬੱਚ ਕਾਨੀਆਂ ਹਰਕਤਾਂ ਦੇਖ ਦੇਖ ਮੁਸਕਰਾਉਂਦਾ ਰਹਿੰਦਾ ਏ।ਇਹ੍ਹ ਪੱਥਰ ਤੇ ਲੀਕ ਏ ਜਦੋ ਤੱਕ ਕੋਈ ਅਭਿਆਸੀ ਕਿਸੇ ਦੂਜੇ ਧਰਮ ਪ੍ਰਤੀ ਈਰਖਾ ਜਾਂ ਵੈਰ ਵਿਰੋਧ ਪਾਲੀ ਰੱਖੇਗਾ ਉਹ ਕਦੀ ਵੀ ਉਸ ਰੱਬ ਸਚੇ ਦੇ ਯੋਗ ਨਹੀਂ ਹੋ ਸ੍ਕੇਗਾ।ਪਾਖੰਡ ਜਿਨਾਂ ਮਰਜੀ ਕਰ ਲਵੇ ਉਸ ਅੱਗੇ ਕੋਈ ਚੁਸਤੀ ਨਹੀਂ ਚੱਲਦੀ।ਜਦੋਂ ਹਰੈਕ ਵਿੱਚ ਉਸੇ ਦੀ ਜੋਤ ਏ ਫ਼ੇਰ ਵਿਰੋਧ ਕਿਹੜਾ।ਜਦੋਂ ਸਾਡੀ ਬਿਰਤੀ ਸੱਭ ਲਈ ਸਮਸਰ ਹੋ ਗਈ ਫੇਰ ਹੀ ਉਸਦੇ ਆਉਣ ਲਈ ਭਾਂਡਾ ਸਾਫ਼ ਅਤੇ ਯੋਗ ਬਣੇਗਾ।ਪੜ੍ਹਦੇ ਰੋਜ ਹਾਂ ਏਕ ਪਿਤਾ ਏਕਸ ਕੇ ਬਾਰਿਕ ਪਰ ਸਾਡੀ ਨਜਰ ਦਾ ਦੋਸ਼ ਨਹੀਂ ਜਾਂਦਾ।ਜਿਹਨੀ ਤੌਰ ਤੇ ਬੀਮਾਰ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਸਾਨੂੰ ਵੀ ਮਿਲਾ ਦਿਓ ।ਪਰ ਉਹ ਸਿਰ੍ਫ ਖੁੱਦ ਦੀ ਮਿਹਨਤ ਨਾਲ ਹੀ ਪ੍ਰਗਟ ਹੁੰਦਾ।ਗੁਰਬਾਣੀ ਤਾਂਹੀ ਹਰਿਮੰਦਰ ਇਹ੍ਹ ਸਰੀਰ ਹੈ ਗਾਉਂਦੀ।ਜਾਂ ਉਹ ਖੁੱਦ ਕਿਸੇ ਨੂੰ ਬਖਸ਼ ਦੇਵੇ।ਅਭਿਆਸੀ ਅੰਦਰ ਵੀ ਉਹੀ ਸੂਖ਼ਮ ਕਣਾਂ ਦੀ ਖੇਡ ਹੁੰਦੀ।ਜਿਉਂ ਜਿਉਂ ਉਹ ਗਹਿਰਾ ਜਾਣ ਦੀ ਯੋਗਤਾ ਪ੍ਰਾਪਤ ਕਰਦਾ ਤਾਂ ਉਹ ਹੋਰ ਸੂਖ਼ਮ ਕਣਾਂ ਦੀ ਦੁਨੀਆਂ ਵਿੱਚ ਉੱਤਰਦਾ ਜਾਂਦਾ।ਅਤੇ ਇਸ ਅਸਗਾਹ ਸੂਖ਼ਮ ਸੰਸਾਰ ਦਾ ਅੰਤ ਨਹੀਂ।ਇਹ੍ਹਨਾਂ ਸੂਖ਼ਮ ਕਣਾਂ ਕਾਰਨ ਹੀ ਅਭਿਆਸੀ ਗੁਰੂਤਾ ਬਲ਼ ਤੋਂ ਮੁਕਤ ਹੋ ਜਾਂਦਾ ਅਤੇ ਹੋਰ ਸੈਂਕੜ੍ਹੇ ਪ੍ਰਕਾਰ ਦੀਆਂ ਤਾਕਤਾਂ ਦੇ ਰੂਬਰੂ ਹੁੰਦਾ।ਪਰ ਇਹ ਰਿੱਧੀਆਂ ਸਿੱਧੀਆਂ ਵੀ ਅਗਨੀ ਪ੍ਰੀਖਿਆ ਹਨ ਜੋ ਅਭਿਆਸੀਆਂ ਨੂੰ ਫਸਾਉਣ ਦਾ ਕੰਮ ਕਰਦੀਆਂ ਅਤੇ ਉਹ ਭਟਕ ਜਾਂਦੇ ਨੇ।ਕੁੱਝ ਸ਼ਰਾਬ ਦੇ ਪਿਆਲੇ ਜਾਂ ਮੁਰਦਾਰ ਖਾਣੇ ਲੋਕ ਸੋਚਦੇ ਨੇ ਪਈ ਅਭਿਆਸੀ ਪਾਖੰਡ ਕਰਦੇ ਨੇ।ਪਰ ਜੋ ਟਰੱਕਾਂ ਦੇ ਟਰੱਕ ਆਨੰਦ ਮਨੁੱਖ ਦੇ ਆਪਣੇ ਅੰਦਰ ਹੈ ਜਿਸਨੂੰ ਕਸਤੂਰੀ ਵੀ ਕਿਹਾ ਉਸਤੋਂ ਅਣਜਾਣ ਨੇ।ਗੰਦਗੀ ਦੇ ਢੇਰਾਂ ਥੱਲੇ ਲਿਬੜੀ ਤਿਬੜੀ ਮਾਨਸਿਕਤਾ ਉਹ ਪਰਮ ਆਨੰਦ ਨੂੰ ਚਿੱਤਵ ਹੀ ਨਹੀਂ ਸੱਕਦੀ।ਪਰ ਅਭਿਆਸ ਵਾਲਾ ਰੂਪਾਂਤਰਣ ਸਾਰੇ ਕਰ ਸੱਕਦੇ ਹਨ।ਕਿਉਂਕਿ ਉਸ ਰੱਬ ਨੇ ਹਰੈਕ ਨੂੰ ਇੱਕੋ ਜਿਹਾ ਸਰੀਰ ਅਤੇ ਦਾਤਾਂ ਬਖਸ਼ੀਆਂ ਹਨ।ਲੋੜ੍ਹ ਤਾਂ ਉੱਧਰ ਮੁੜਨ ਦੀ ਏ।ਉਸ ਕੋਲ਼ੋ ਮੰਗਣ ਦੀ ਲੋੜ੍ਹ ਨਹੀਂ।ਉਹ ਮੰਗਤੇ ਨਹੀਂ ਬਣਾਉਂਦਾ ਦਿਲਦਾਰ ਬਣਾਉਂਦਾ ਏ।

ਚੰਨਣ ਸਿੰਘ ਹਰਪੁਰਾ

ਸੀਏਟਲ ਤੋਂ।

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ

Tags: KESARI VIRASAT

Published on: 19 Feb 2026

Gurpreet Singh Sandhu
+91 9592669498
📣 Share this post

Latest News

View all