* CP ਧਨਪ੍ਰੀਤ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤਾ ਜਾਵੇਗਾ ਪੂਰਣ ਸਹਿਯੋਗ
* ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਨਹੀਂ ਦਿੱਤੀ ਜਾਵੇਗੀ ਇਜ਼ਾਜ਼ਤ, ਪੂਰੀ ਅਮਨ ਸ਼ਾਂਤੀ ਨਾਲ ਹੋਵੇਗੀ ਚੋਣ
(ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) :-
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਬਣਾਈ ਗਈ 5 ਮੈਂਬਰੀ ਚੋਣ ਕਮੇਟੀ ਨੇ ਡਿਪਟੀ ਕਮੀਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ IPS ਨਾਲ ਮੁਲਾਕਾਤ ਕਰਕੇ ਚੋਣ ਨੂੰ ਅਮਨ ਸ਼ਾਂਤੀ ਨਾਲ ਕਰਵਾਉਣ ਲਈ ਮੰਗ ਪੱਤਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਪੂਰਣ ਸਹਿਯੋਗ ਦੀ ਮੰਗ ਕੀਤੀ।
5 ਮੈਂਬਰੀ ਚੋਣ ਕਮੇਟੀ ਦੇ ਹਰਸ਼ਰਨ ਸਿੰਘ ਚਾਵਲਾ, ਹਰਪ੍ਰੀਤ ਸਿੰਘ ਭਸੀਨ, ਸਵਿੰਦਰ ਸਿੰਘ ਖੱਟਰ, ਜਗਮੋਹਨ ਸਿੰਘ ਖਹਿਰਾ ਨੇ CP ਧਨਪ੍ਰੀਤ ਕੌਰ ਜੀ ਨੂੰ ਜਾਣੂ ਕਰਵਾਇਆ ਕਿ ਮਿਤੀ 17/08/2025 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਗੁਰੂ ਘਰ ਦੇ ਨਵੇਂ ਪ੍ਰਧਾਨ ਦੀ ਚੋਣ ਕਰਵਾਈ ਜਾ ਰਹੀ ਹੈ ਅਤੇ ਚੋਣ ਕਮੇਟੀ ਵਲੋਂ ਇਹ ਚੋਣ ਸੁਚੱਜੇ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ, ਜਿਸਦਾ ਕਿ Live Telecast ਵੀ ਕੀਤਾ ਜਾਵੇਗਾ ਤਾਂ ਜੋ ਪ੍ਰਸ਼ਾਸਨ ਵੀ ਇਥੇ ਹੋ ਰਹੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਸਕੇ। ਜਿਸ ਲਈ ਅਸੀ ਆਪਜੀ ਪਾਸੋਂ ਪੂਰਣ ਸਹਿਯੋਗ ਦੀ ਮੰਗ ਕਰਦੇ ਹਾਂ ਤਾਂ ਜੋ ਇਹ ਚੋਣ ਪ੍ਰੀਕਿਰਿਆ ਪੂਰੀ ਅਮਨ ਸ਼ਾਂਤੀ ਨਾਲ ਸੰਪੂਰਨ ਹੋ ਸਕੇ।
CP ਧਨਪ੍ਰੀਤ ਕੌਰ ਜੀ ਨੇ ਚੋਣ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਚੋਣ ਪ੍ਰੀਕਿਰਿਆ ਨੂੰ ਸਫ਼ਲਤਾ ਪੂਰਵਕ ਨੇਪੜੇ ਚਾੜਨ ਲਈ ਪੂਰਣ ਸਹਿਯੋਗ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤਾਂ ਜੋ ਇਹ ਚੋਣ ਪੂਰੀ ਅਮਨ ਸ਼ਾਂਤੀ ਨਾਲ ਹੋ ਸਕੇ।