Press Club Election: If S. Sandhu becomes President and T. S. Chahal becomes Advisor.
ਇਕੋ-ਇਕ ਅਜਿਹਾ ਪ੍ਰੈਸ ਕਲੱਬ ਜਿਸ ਦੀ ਮੈਂਬਰਸ਼ਿਪ ਲੈਣ ਲਈ ਕੋਈ ਫੀਸ ਨਹੀਂ-ਡਾ. ਬਾਵਾ
ਕਪੂਰਥਲਾ (ਯੂ.ਪੀ.ਆਈ. ਨਿਊਜ ਏਜੰਸੀ)-
ਪ੍ਰੈਸ ਕਲੱਬ ਕਪੂਰਥਲਾ ਵਿਖੇ ਪ੍ਰਧਾਨ ਕਿਸ਼ੋਰ ਰਾਜਪੂਤ ਅਤੇ ਡਾਇਰੈਕਟਰ ਡਾ. ਐਚ ਐਸ ਬਾਵਾ ਦੀ ਅਗਵਾਈ ਹੇਠ ਹੋਈ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ਼ ਇੰਡੀਆ ਦੀ ਮਹੀਨਾਵਾਰ ਮੀਟਿੰਗ ਵਿਚ ਜੇ ਐਸ ਸੰਧੂ ਸਰਪ੍ਰਸਤ ਅਤੇ ਟੀ ਐਸ ਚਾਹਲ ਬਣੇ ਸਲਾਹਕਾਰ ਚੁਣੇ ਗਏ।
ਇਸ ਦੋਰਾਨ ਵੱਖ ਵੱਖ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਪੱਤਰਕਾਰਾ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਰਾਜੂ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਹਰ ਵਕਤ ਸਾਫ਼ - ਸੁਥਰੇ ਪੱਤਰਕਾਰ ਸਾਥੀਆਂ ਨਾਲ ਚਟਾਨ ਵਾਂਗ ਖੜੇ ਹਨ, ਪ੍ਰੰਤੂ ਜੋਂ ਵੀ ਕੰਮ ਹੋਵੇ ਜਾਇਜ਼ ਹੋਵੇ। ਜੇਕਰ ਸਾਡਾ ਕੋਈ ਪੱਤਰਕਾਰ ਗ਼ਲਤ ਕੰਮ ਕਰਦਾ ਹੈ ਤਾਂ ਅਸੀਂ ਉਸ ਦੇ ਨਾਲ ਨਹੀਂ ਸਗੋਂ ਉਲਟ ਉਸ ਨੂੰ ਸਜ਼ਾ ਦਵਾਵਾਂਗੇ।
ਇਸ ਮੌਕੇ ਪੰਜਾਬ ਦੇ ਉਪ ਪ੍ਰਧਾਨ ਹਰਵੰਤ ਸਚਦੇਵਾ ਨੇ ਕਿਹਾ ਕਿ ਦਿਨ ਰਾਤ ਅਸੀ ਅਪਣੇ ਪੱਤਰਕਾਰ ਸਾਥੀਆਂ ਦੇ ਨਾਲ ਹਾਂ, ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਸਾਨੂੰ ਚੁਣਿਆ ਹੈ ਤਾਂ ਅਸੀਂ ਤੁਹਡੀ ਸੋਚ ਤੇ ਪੂਰਾ ਉਤਰਾਗੇ। ਡਾਇਰੈਕਟਰ ਡਾ. ਐਚ ਐਸ ਬਾਵਾ ਅਤੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਵਲੋਂ ਮੀਟਿੰਗ ਵਿੱਚ ਆਏਂ ਨਵੇਂ ਮੈਂਬਰਾ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਜੇ ਐਸ ਸੰਧੂ ਨੂੰ ਨੈਸ਼ਨਲ ਪ੍ਰੈਸ ਕਲੱਬ ਆਫ਼ ਇੰਡੀਆ ਵਿੱਚ ਸਰਪ੍ਰਸਤ ਅਤੇ ਤਰਲੋਚਨ ਸਿੰਘ ਚਾਹਲ ਨੂੰ ਸਲਾਹਕਾਰ ਬਣਾਇਆ ਗਿਆ। ਵਰਨਣਯੋਗ ਹੈ ਕਿ ਜੇ.ਐਸ. ਸੰਧੂ ਲੰਬੇ ਸਮੇਂ ਤੋਂ ਪ੍ਰੈਸ - ਮੀਡੀਆ ਵਿੱਚ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹਨਾ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਗਰੁੱਪ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲਿਆਂਦਾ ਜਾਵੇਗਾ।
ਇਸ ਮੌਕੇ ਤੇ ਡਾ. ਐਚ ਐਸ ਬਾਵਾ ਨੇ ਕਿਹਾ ਕਿ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ ਇੰਡੀਆ ਇਕੋ-ਇਕ ਅਜਿਹਾ ਪ੍ਰੈਸ ਕਲੱਬ ਹੈ ਜਿਸ ਦੀ ਮੈਂਬਰਸ਼ਿਪ ਲੈਣ ਲਈ ਕੋਈ ਫੀਸ ਨਹੀਂ ਅਤੇ ਕਿਸੇ ਹੋਰ ਪ੍ਰੈਸ ਕਲੱਬ ਦਾ ਮੈਂਬਰ ਵੀ ਇਸ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ, ਭਾਵ ਕੋਈ ਫੀਸ ਕੋਈ ਬੰਦਿਸ਼ ਨਹੀਂ ਹੈ l
ਇਸ ਮੌਕੇ ਤੇ ਸਿਨੀਅਰ ਪੱਤਰਕਾਰ ਬਲਜੀਤ ਕਾਂਜਲੀ ਵਲੋਂ ਦੂਰੋਂ ਨੇੜਿਓਂ ਆਏਂ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਪ੍ਰੈਸ ਕਲੱਬ ਦੀ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੀ 18 ਤਾਰੀਖ ਨੂੰ ਪ੍ਰੈਸ ਕਲੱਬ ਕਪੂਰਥਲਾ ਵਿਖੇ ਹੁੰਦੀ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਸਾਰੇ ਪੱਤਰਕਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ l
ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਡਿਪਟੀ ਬਿਉਰੋ ਚੀਫ਼ ਪੰਜਾਬ ਡਾ. ਸੈਮ, ਪੱਤਰਕਾਰ ਮਦਨ ਅਨੇਜਾ, ਪੱਤਰਕਾਰ ਅਮ੍ਰਿਤਪਾਲ ਕੌਰ, ਤਿੰਨ ਰਤਨ ਮਿਸ਼ਨ ਅਤੇ ਆਤਮ ਧਿਆਨ ਕੇਂਦਰ ਦੇ ਸੰਚਾਲਕ ਸਵਾਮੀ ਰਾਜ ਪਾਲ, ਪੱਤਰਕਾਰ ਕੁਲਵੰਤ ਸਿੰਘ ਵਡਾਲਾ, ਤਰੁਣ ਸੂਦ, ਪੱਤਰਕਾਰ ਅਮਨ ਸਚਦੇਵਾ, ਕੈਮਰਾਮੈਨ ਰਾਜਵੰਸ਼ ਕਾਂਜਲੀ, ਪੱਤਰਕਾਰ ਭੁਪਿੰਦਰ ਸਿੰਘ ਨੰਦਰਾ, ਸੀਨੀਅਰ ਪੱਤਰਕਾਰ ਸੋਰਵ ਮੜੀਆਂ, ਪੱਤਰਕਾਰ ਲੱਕੀ, ਪੱਤਰਕਾਰ ਹਰਵਿੰਦਰ ਕੌਰ, ਪੱਤਰਕਾਰ ਅਮ੍ਰਿਤਪਾਲ ਕੌਰ, ਪੱਤਰਕਾਰ ਸੁਨੀਲ ਭੱਟੀ, ਪੱਤਰਕਾਰ ਮਨੀ, ਪੱਤਰਕਾਰ ਮਨਜੀਤ ਔਜਲਾ ਆਦਿ ਨੇ ਸ਼ਿਰਕਤ ਕੀਤੀ।