The Udaasis of Guru Nanak Dev Ji and the Udaasī tradition

 
ਪਰਮਜੀਤ ਸਿੰਘ ਮਾਨਸਾ (ਡਾ:)

ਉਦਾਸੀਨ ਦੇ ਅਰਥ ਨੂੰ ਤਕਨੀਕੀ ਤੌਰ 'ਤੇ ਦੇਖਿਆ ਜਾਵੇ ਤਾਂ ਇਸ ਦਾ ਅਰਥ ਹੈ : ਚੋਣ ਰਹਿਤ (ਨਿਊਟਰਲ), ਪੱਖਪਾਤ ਹੀਣ, ਨਿਰਦਵੰਦ ਦਵੈਤ ਤੇ ਦਵੰਤ ਤੋਂ ਨਿਰਲੇਪ। ਦਵੈਤ ਤੇ ਦਵੰਦ ਤਾਂ ਆਮ ਸੰਸਾਰੀ ਲੋਕਾਂ ਜੀਵਾਂ ਲਈ ਹਨ। ਸੰਤ ਤਾਂ ਪਾਪ-ਪੁੰਨ ਦੀ ਦ੍ਰਿਸ਼ਟੀ ਤੋਂ ਅਕਰਤਾ ਰਾਗ ਵਿਰਾਗ ਦੀ ਦਿਸ਼ਾ ਵਿਚ ਵੀਤਰਾਗ ਅਪੇਖਿਆ-ਉਪੇਖਿਆ ਦੀ ਨਜ਼ਰ ਵਿਚ ਨਿਰਪੱਖ ਦੁੱਖ-ਸੁੱਖ ਮਾਨ-ਅਪਮਾਨ ਲਾਭਹਾਣ ਵਿਚ ਸਮ ਪਰਵਿਰਤੀ ਨਿਵਰਤੀ ਬਿਪਦਾ ਸੰਪਦਾ ਵਿਚ ਰਾਗ ਦਵੈਸ਼ ਦੀ ਅਵਸਥਾ ਵਿਚ ਅਸੰਗ ਰਹਿੰਦਾ ਹੈ, ਜਿਸ ਨੂੰ ਬ੍ਰਹਮ ਦਾ ਲੱਛਣ ਦੱਸਿਆ ਹੈ :
ਅਸੰਗੋ ਹਯਯੰ ਪੁਰਸ: ਅਸੰਗੋ ਹਿ ਨ ਸੱਜਤੇ।
ਬ੍ਰਹਮਵਿਦ ਬ੍ਰਹਮੈਵ ਹਯਯੰ ਭਵਤਿ ॥
ਬ੍ਰਹਮ ਗਿਆਨ ਬ੍ਰਹਮ ਦੀ ਤਰ੍ਹਾਂ ਸੰਸਾਰ ਵਿਚ ਆਸ਼ਕਤ ਨਹੀਂ ਹੁੰਦਾ। ਸੰਤ ਦਾ ਹਿਰਦਾ ਸ਼ੀਸ਼ੇ ਵਾਂਙ ਸਾਫ਼ ਸਵੱਛ ਨਿਰਮਲ ਨਿਰਲੇਪ ਰਹਿੰਦਾ ਹੈ ਅਤੇ ਸੰਸਾਰੀ ਦਾ ਮਨ ਫੋਟੋ ਪਲੇਟ ਵਾਂਙ ਹੁੰਦਾ ਹੈ, ਜਿਸ ਉਪਰ ਇਕ ਉਕਰਿਆ ਚਿੱਤਰ ਮਿਟ ਨਹੀਂ ਸਕਦਾ। ਜਦੋਂ ਤਕ ਉਸ ਨੂੰ ਗਿਆਨ ਜਲ ਰਾਹੀਂ ਧੋ ਨਾ ਦਿੱਤਾ ਜਾਵੇ। ਇਸੇ ਲਈ ਵਸ਼ਿਸ਼ਠ ਜੀ ਨੇ ਭਗਵਾਨ ਰਾਮ ਜੀ ਨੂੰ ਆਖਿਆ ਸੀ :
ਨੀਰਾਗਾ: ਛਿੰਨ ਸੰਦੇਹਾ: ਗਲਿਤ ਗ੍ਰੰਥਯੋ ਹਨਘ।
ਸਾਧਵੋ ਯਾਦਿ ਵਿਦਅੰਤ ਕਿ ਤਪ: ਤੀਰਥ ਸੰਹੈ॥
ਨਿਸ਼ਪਾਪ ਰਾਮ ਜੀ, ਜੇ ਅਭਿਜ, ਨਿਰਸੰਦੇਹ ਕਾਮਨਾ ਦੀਆਂ ਗੰਢਾਂ ਤੋਂ ਮੁਕਤ ਸੰਤ ਦੇ ਦਰਸ਼ਨ ਹੋ ਜਾਣ ਤਾਂ ਫਿਰ ਤਪ ਅਤੇ ਤੀਰਥਾਂ ਦੀ ਕੀ ਲੋੜ ਹੈ ?
ਅਯਤਨ ਸਾਥਯੋ ਮੁਨਯੋ ਵਦੰਤਿ ਯੇ ਚਾਪਿ ਮੁਕਤਾਸਤ ਉਪਾਧਿ ਤਵੱਯਾ। ਤਵੱਯਾ ਚ ਲੋਕੇਨ ਚ ਸਾਮਰੇਣ ਤਸਮਾਨ ਮਾਮਿ ਮਹਰਿਸ਼ੀ ਸਿੱਧ ਸੰਘਨ॥

(ਸਾਤਿ 289-13)

'ਨਿਰਵਾਣ' ਸ਼ਬਦ ਦਾ ਅਰਥ ਹੀ ਨਿਸ਼ਕਾਮ ਸ਼ਾਂਤ ਹੈ ਅਤੇ ਵਿਦਿਯਾ, ਅਗਿਆਨ, ਸੰਸੇ ਅਤੇ ਤਿੰਨ ਤਾਪ ਤੋਂ ਮੁਕਤ ਪ੍ਰਤੀਤ ਹੁੰਦਾ ਹੈ। ਜੀਵ ਆਤਮਾ ਪਰਮਾਤਮਾ ਅਤੇ ਬ੍ਰਹਮ ਵਿਚ ਚੇਤਨ ਅੰਸ਼ ਤਾਂ ਬਰਾਬਰ ਉਹੀ ਹੈ, ਪਰ ਬ੍ਰਹਮ ਜਦ ਕਾਮਨਾ, ਵਾਸ਼ਨਾ, ਸੰਕਲਪ, ਇਛਿਆ ਦੇ ਵੱਸ ਹੋ ਕੇ ਪਰਾਧੀਨ ਹੋਇਆ ਮਾਇਆ ਦੇ ਖੇਤਰ ਵਿਚ ਦੌੜਨ ਲੱਗਦਾ ਹੈ ਤਾਂ ਉਸ ਨੂੰ ਜੀਵ ਆਤਮਾ ਆਖਿਆ ਜਾਂਦਾ ਹੈ। ਨਿਸ਼ਕਾਮ ਨਿਰਸੰਕਲਪ ਆਤਮਾ ਰਾਮ ਹੋਣ ਦਾ ਤੇ ਸ਼ਾਂਤ ਬ੍ਰਹਮ ਨਿਰਵਾਣ ਪਦ ਸ਼ਾਂਤ ਬ੍ਰਹਮ ਦਾ ਸਮਰੂਪ ਉਪਾਧੀ ਜਾਂ ਵਿਸ਼ੇਸ਼ਣ ਅਤੇ ਲਖਾਇਕ ਹੈ। ਇਸੇ ਲਈ ਸਾਖਿਆਤ ਬ੍ਰਹਮ ਸਰੂਪ ਭਗਵਾਨ ਕ੍ਰਿਸ਼ਨ ਬ੍ਰਹਮ ਦੇ ਨਾਲ 'ਨਿਰਵਾਣ' ਸ਼ਬਦ ਦਾ ਉਚਾਰਣ ਕਰਦੇ ਥੱਕਦੇ ਨਹੀਂ :
ਯੋ ਝੇਤ ਮੁਖੋ ਨਤਾਂ ਰਾਮ ਸਤਯੰਤ ਜਯੋਤਿਰੇਵ ਯ:
ਸ ਯੋਗਿ ਬ੍ਰਹਮ ਨਿਰਵਾਣ ਮਸ਼ਯ: ਕਸ਼ੀਵ ਕਲਮਸ਼ਾ:
ਛਿੰਨ ਦਵੈਧਾ ਯਤਾਤਮਾਨ: ਸਰਵ ਭੂਤ ਹਿਤੇਰਤਾ:।
(ਗੀਤਾ 5:25)
ਯੋ ਹਤ: ਸੁਖੋ $ਤਾਂ ਰਾਮ ਸਤਯਾਂਤ ਜਯੋਤਿਰੇਵ ਯ:
ਸ ਯੋਗੀ ਬ੍ਰਹਮ ਨਿਰਵਾਣੰ ਬ੍ਰਹਮ ਭੂਤੋ ਧਿਰਾਛਤਿ॥ (ਗੀਤਾ 5:24)

ਸੋ ਸਾਨੂੰ ਇਹ ਗਿਆਤ ਹੁੰਦਾ ਹੈ ਕਿ 'ਉਦਾਸੀਨ' ਸ਼ਬਦ ਬਹੁ-ਅਰਥੀ ਸ਼ਬਦ ਹੈ। ਸਾਧਾਰਨ ਰੂਪ ਵਿਚ ਇਸ ਦਾ ਅਰਥ ਵਿਰੱਕਤ, ਨਿਰਪੱਖ ਸੰਨਿਆਸੀ ਬੈਰਾਗੀ ਪੰਚ ਅਤੇ ਤੀਜਾ ਵਿਅਕਤੀ ਹੈ। 'ਉਦਾਸੀਨ' ਸ਼ਬਦ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ : ਉਦ + ਆਸੀਨ। ਉਦ ਦਾ ਅਰਥ ਹੈ : ਸਰਬ ਉੱਚੇ ਥਾਂ 'ਤੇ ਸਥਿਤ ਹੈ ਜਾਂ ਉੱਚੇ ਅਸਥਾਨ ਉਪਰ ਬੈਠਿਆ ਹੋਇਆ ਹੈ, ਉਸ ਨੂੰ ਉਦਾਸੀਨ ਆਖਦੇ ਹਨ।

ਧਰਮ ਦੇ ਤਿੰਨ ਹਿੱਸੇ ਹੁੰਦੇ ਹਨ:
1. ਪਹਿਲਾ ਵੇਦ ਪੜ੍ਹਨਾ, ਯੱਗ ਕਰਨਾ ਅਤੇ ਦਾਨ ਦੇਣਾ ਆਦਿ।
2. ਤਪੱਸਿਆ।
3. ਤੀਸਰਾ ਬ੍ਰਹਮਚਾਰੀ ਰੂਪ ਵਿਚ ਗੁਰੂ ਜੀ ਦੇ ਘਰ ਰਹਿ ਕੇ ਉਹਨਾਂ ਦੀ ਨਿਸ਼ਕਾਮ ਸੇਵਾ ਕਰਨੀ।
'ਉਦਾਸੀਨ' ਸ਼ਬਦ ਵਿਆਕਰਣਕ ਦ੍ਰਿਸ਼ਟੀਕੋਣ ਤੋਂ ਦੋ ਸ਼ਬਦਾਂ ਦੇ ਜੋੜ ਮੇਲ ਦਾ ਨਾਮ ਹੈ। ਪਹਿਲਾਂ 'ਉਤੁ' ਤੇ ਦੂਸਰਾ ਅਧੀਨ ਅਰਥਾਤ ਜਿਹੜਾ ਨਾਸ਼ਵਾਨ ਸੰਸਾਰ ਤੋਂ ਉਤਾਂਹ ਉੱਠ ਕੇ ਸ਼ਕਸ਼ਮ ਜਗਤ ਵਿਚ ਨਿਵਾਸ ਰੱਖਦਾ ਹੈ। ਜਿਹੜਾ ਭੋਗਾਂ ਵਾਸ਼ਨਾਵਾਂ ਤੋਂ ਰਹਿਤ ਹੈ, ਜਿਹੜਾ ਹਰ ਸਮੇਂ ਪਰਮਾਤਮਾ ਦੇ ਧਿਆਨ ਵਿਚ ਲੀਨ ਰਹਿੰਦਾ ਹੈ, ਜਿਹੜਾ ਊਚ-ਨੀਚ ਦੇ ਭੇਦ-ਭਾਵ ਤੋਂ ਬਹੁਤ ਉਤਾਂਹ ਹੈ, ਜਿਹੜਾ ਭਗਵਾਨ ਦੀ ਪ੍ਰਕਿਰਤੀ ਤੇ ਕਲਪਨਾ ਸਤਿ ਚਿਤ ਸੁੱਖ ਨੂੰ ਤਿੰਨ ਪ੍ਰਧਾਨ ਤੱਤ ਸਮਝਦਾ ਹੈ। ਸੰਸਕ੍ਰਿਤ ਵਿਚ ਇੰਦਰੀਆਂ ਨੂੰ 'ਖ' ਕਹਿੰਦੇ ਹਨ। ਇੰਦਰੀਆਂ ਦੇ ਜੋ ਅਨੁਕੂਲ ਨਾ ਹੋਵੇ ਉਹ ਹੋ ਗਿਆ 'ਸੁਖ' ਅਤੇ ਜੋ ਇੰਦਰੀਆਂ ਦੇ ਪ੍ਰਤੀਕੂਲ ਹੋਵੇ ਨਾ ਪਸੰਦ ਹੋਵੇ ਉਹ ਹੋ ਗਿਆ ਦੁੱਖ। ਸੁੱਖ ਯਾਨਿ ਕਿ ਇੰਦਰੀਆਂ ਨੂੰ ਪਸੰਦ ਕਰਨ ਵਾਲੀ ਬਿਰਤੀ ਜਾਂ ਸਥਿਤੀ ! ਜਿਹੜਾ ਏਸ ਸਥਿਤੀ ਨੂੰ ਜਾਣਦਾ ਹੋਵੇ ਅਤੇ ਏਸ ਸਥਿਤੀ ਤੋਂ ਉਤਾਂਹ ਹੋਵੇ। ਨਿਰਵਾਣ ਉਦਾਸੀ ਦੀ ਇਕ ਉਪਾਧੀ ਹੈ, ਇਸ ਦਾ ਅਰਥ ਹੈ: ਥੱਕਿਆ ਹੋਇਆ, ਮੋਇਆ ਹੋਇਆ, ਸ਼ਾਂਤ-ਚਿਤ ਮੁਕਤ, ਮੋਕਸ਼, ਛੁਟਕਾਰਾ, ਨਿਵ੍ਰਿਤ ਹਟਣਾ ਤੇ ਵਿਰੱਕਤ।

ਗਿਆਨੀ ਈਸ਼ਰ ਸਿੰਘ ਨਾਰਾ, ਬਾਬਾ ਸ੍ਰੀ ਚੰਦ ਜੀ ਸਾਹਿਬ ਅਤੇ ਉਦਾਸੀਨ ਸੰਪ੍ਰਦਾਇ ਵਿਚ ਉਦਾਸੀ ਭੇਖ ਉੱਤੇ ਵਿਚਾਰ ਕਰਦੇ ਹੋਏ ਲਿਖਦੇ ਹਨ ਕਿ ਸੰਨਿਆਸ ਦਾ ਅਰਥ ਭਲੀ ਪ੍ਰਕਾਰ ਤਿਆਗ ਹੈ। ਇਸ ਥੀਂ ਸਾਬਤ ਹੈ ਕਿ ਪਹਿਲੇ ਦੀ ਕਿਸੇ ਗ੍ਰਹਿਣ ਵਸਤੂ ਵੱਲੋਂ ਚਿੱਤ ਉਪ੍ਰਾਮ (ਉਦਾਸ) ਹੋਵੇ, ਤਦ ਪਿੱਛੋਂ ਉਸ ਦਾ ਤਿਆਗ ਹੁੰਦਾ ਹੈ। ਤਾਂ ਤੇ ਸ਼ਾਸਤਰ ਉਕਤ-1. ਬ੍ਰਹਮਚਰਯ, 2. ਗ੍ਰਿਹਸਤ, 3. ਬਾਨਪ੍ਰਸਤ ਅਤੇ 4. ਸੰਨਿਆਸ ਆਸ਼ਰਮ ਵਿੱਚੋਂ ਤੁਹਾਡੇ ਕਹੇ ਮੁਤਾਬਿਕ ਫੇਰ ਸਭ ਥੀਂ ਪਹਿਲੇ ਸੰਨਿਆਸ ਨਹੀਂ, ਬਲਕਿ ਗ੍ਰਿਹਸਤ ਹੈ, ਕਿਉਂਕਿ ਨਿਰਗੁਣ ਬ੍ਰਹਮ (ਕਰਤਾ ਪੁਰਖ) ਨੇ ਸਭ ਥੀਂ ਪਹਿਲੇ ਮਾਇਆ (ਸ਼ਕਤੀ) ਸਬਲ ਹੁੰਦਿਆਂ ਹੀ ਸੰਸਾਰ ਦੀ ਰਚਨਾ ਕੀਤੀ।

ਜਿਸ 'ਤੇ ਉਹਦੀ ਇੱਛਾ ਅਨੁਸਾਰ ਹੀ ਖੀਰ ਸਮੁੰਦਰ ਵਿੱਚੋਂ ਸਭ ਥੀਂ ਪਹਿਲੇ ਲੱਛਮੀ ਸਣੇ ਸ੍ਰੀ ਵਿਸ਼ਨੂੰ ਭਗਵਾਨ ਦਾ ਪ੍ਰਕਾਸ਼ ਹੋਇਆ। ਫੇਰ ਬ੍ਰਹਮਾ, ਸਿਵ ਆਦਿ ਦੇਵਤੇ ਸਾਰੇ ਗ੍ਰਿਹਸਤੀ ਹੋਏ। ਐਸੇ ਹੀ ਪਸ਼ੂ-ਪੰਛੀ, ਕੀੜੇ-ਕਿਰਮ ਵ ਜਲ ਥਲ ਦੇ ਜੀਵ-ਜੰਤ ਅਤੇ ਦੈਂਤ ਰਾਕਸ਼ ਤੇ ਮਨੁੱਖ ਜਾਤੀ ਦੇ ਸਾਰੇ ਹੀ 'ਨਰ ਮਾਦੀ' ਦਾ ਇਸਤਰੀ-ਪੁਰਸ਼ ਜੋੜਾ ਰੂਪ ਵਿਚ ਪੈਦਾ ਹੋਇਆ। ਜੋ ਇਕ ਦੂਜੇ ਨਾਲ ਕਿਸੇ ਨਾ ਕਿਸੇ ਖ਼ਾਹਿਸ਼ ਵਿਚ ਬੱਧੇ ਜਾਂ ਗ੍ਰਸੇ ਹੋਏ ਗ੍ਰਿਹਸਥੀ ਸਨ। ਜਿਸ ਤੋਂ ਸਭ ਤੋਂ ਪਹਿਲੇ ਦਾ ਗ੍ਰਿਹਸਥ ਧਰਮ ਹੈ, ਸੰਨਿਆਸ ਨਹੀਂ।

ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਸਾਡੀ ਵਿਚਾਰ ਤਾਂ ਇਹ ਹੈ ਕਿ ਜਿਸ ਦਿਨ ਥੀਂ 'ਕਰਤਾ ਪੁਰਖ' ਨੇ ਸ੍ਰਿਸ਼ਟੀ ਸਾਜੀ ਹੈ, ਸਾਰਿਆਂ ਦੇ ਜੀਵ-ਆਤਮਾ ਹੱਡ ਮਾਸ ਦੇ ਪਿੰਜਰੇ (ਸਰੀਰ) ਵਿਚ ਗ੍ਰਸੀ ਹੋਈ ਹੀ ਜਨਮੀ ਤੇ ਥੋੜ੍ਹਾ ਬਹੁਤ ਸਰੀਰਕ ਲੋੜਾਂ ਕਰ ਕੇ ਸਦਾ ਗ੍ਰਸੀ ਰਹਿੰਦੀ ਹੈ। ਕੋਈ ਇਸਤਰੀ ਸਮੇਤ ਪਰਿਵਾਰੀ ਹੋ ਕੇ ਗ੍ਰਸਿਆ ਗ੍ਰਿਹਸਥੀ ਹੈ। ਇਸ ਲਈ ਸਭ ਤੋਂ ਆਦਿ 'ਗ੍ਰਿਹਸਥ ਹੀ ਪ੍ਰਧਾਨ ਹੈ’। ਭਾਈ ਗੁਰਦਾਸ ਜੀ ਵੀ ਕਬਿੱਤ ਵਿਚ ਲਿਖਦੇ ਹਨ : "ਸਕਲ ਧਰਮ ਮੈ ਗ੍ਰਿਹਸਤ ਪ੍ਰਧਾਨ ਹੈ।” ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਸ਼ੂ-ਪੰਛੀ ਅਤੇ ਜਲ-ਥਲ ਦੇ ਸਾਰੇ ਜੀਵ-ਜੰਤ ਆਪਣੇ ਆਪਣੇ ਗ੍ਰਿਹਸਥੀਪਣ ਦੇ ਦੁਕਰਤੀ ਨਿਯਮਾਂ ਵਿਚ ਰਹਿੰਦੇ ਅਤੇ ਖਾਣਾ, ਸੌਣਾ ਅਤੇ ਸੂਣਾਂ ਵ ਬੱਚਿਆਂ ਦੀ ਪਿਆਰ ਨਾਲ ਪਾਲਣਾ-ਪੋਸਣਾ ਕਰਦੇ ਆ ਰਹੇ ਹਨ। ਇਨ੍ਹਾਂ ਵਿਚ ਨਾ ਕੋਈ ਜੋਗੀ, ਸੰਨਿਆਸੀ ਨਾ ਹੋਰ ਕੁਝ ਹੈ, ਪਰ ਇਕ ਮਨੁੱਖ ਹੀ ਐਸਾ ਹੈ, ਜੋ ਆਪਣੇ ਆਪ ਨੂੰ ਸਾਰੀ ਜੋਨੀਆਂ ਥੀਂ ਉੱਤਮ ਜਾਣਦਾ ਹੋਇਆ ਵੀ ਗ੍ਰਿਹਸਤ ਦੇ ਦੁੱਖਾਂ ਜਾਂ ਬੱਚਿਆਂ ਦੇ ਪਾਲਣ-ਪੋਸਣ ਥੀਂ ਕੰਨੀਂ ਕਤਰਾਂਦਾ ਤੇ ਦੁੱਖ-ਭੁੱਖ ਤੋਂ ਡਰਦਾ ਹੈ। ਇਹ ਤੰਗ ਆ ਕੇ ਆਤਮਘਾਤ ਕਰ ਲੈਂਦਾ ਹੈ ਜਾਂ ਆਪਣੇ ਸੁੱਖ ਸਾਧਨ ਨੂੰ ਮੁੱਖ ਰੱਖਦਾ ਘਰ-ਬਾਰ ਤਿਆਗ ਕੇ ਤਿਆਗੀ 'ਸਾਧੂ ਸੰਨਿਆਸੀ' ਕਹਾਉਂਦਾ ਹੈ। ਤਾਂ ਤੇ ਇਹੋ ਜਿਹਾ ਤਿਆਗ ਜਾਂ ਸੰਨਿਆਸ ਕੋਈ ਸਭ ਥੀਂ ਆਦਿ ਦਾ ਸੰਨਿਆਸ ਨਹੀਂ ਹੈ। ਸ੍ਰੀ ਬਾਬਾ ਜੀ ਨੇ ਦੱਸਿਆ ਕਿ ਆਪਣੇ ਮਾਨਸਿਕ ਤੇ ਸਰੀਰਕ ਸੁੱਖ ਦੀ ਖ਼ਾਹਿਸ਼ ਵਿਚ ਗ੍ਰਿਹਸਤ ਨੂੰ ਤਿਆਗ ਕੇ ਕਈ ਸੰਨਿਆਸੀ 'ਨਾਰਾਇਣ ਪ੍ਰਾਇਣ' ਤਾਂ ਇਹ ਹੈ ਕਿ ਆਪਣੇ ਆਪ ਨੂੰ ਨਾਰਾਇਣ ਦੇ 'ਹੁਕਮ ਰਜਾਈ' ਵਿਚ ਰੱਖ ਕੇ ਸਾਰੇ ਸ੍ਰਿਸ਼ਟੀ ਦੀ ਪੈਦਾਇਸ਼ ਨੂੰ ਹੀ ਨਾਰਾਇਣ ਦਾ ਪਰਿਵਾਰ ਜਾਣੇ। ਜਿਨ੍ਹਾਂ ਵਿਚ ਆਪਣਾ ਪਰਿਵਾਰ ਵੀ ਸ਼ਾਮਲ ਸਮਝੇ ਤੇ ਜਿਵੇਂ ਸਾਧੂ ਹੋ ਕੇ ਦੂਜਿਆਂ ਦੀ ਭਲਾਈ ਪਰਉਪਕਾਰ ਦਾ ਕੰਮ ਕਰਦਾ ਹੈ। ਤਿਵੇਂ ਹੀ ਆਪਣੇ ਨਿਆਣਿਆਂ ਨੂੰ ਰੱਬ ਦਾ ਜਾਣੇ ਅਤੇ ਇਨ੍ਹਾਂ ਦਾ ਪ੍ਰਬੰਧ ਰੱਬ ਵੱਲੋਂ ਆਪਣੇ ਸਿਰ ਸੌਂਪਿਆ ਸਮਝੇ। ਫੇਰ ਇਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜੇ ਹੋਣ ਜੋਗਾ ਕਰੇ ਜਾਂ ਪਾਲਣ-ਪੋਸ਼ਣ ਸੰਭਾਲਣ ਦਾ ਪੂਰਾ ਪ੍ਰਬੰਧ ਕਰ ਕੇ ਰੱਬ ਤੋਂ ਸੁਰਖ਼ਰੂ ਹੋਵੇ। ਤਦ ਦੂਜਿਆਂ ਦੀ ਸੇਵਾ ਲਈ ਮੋਹ ਮਾਇਆ ਦਾ ਤਿਆਗ ਕਰਨ ਵਾਲਾ ਹੀ ਸੱਚਾ ਸੰਨਿਆਸੀ ਕਿਹਾ ਜਾ ਸਕਦਾ ਹੈ। ਪਰ ਅਜਿਹਾ ਪਿੱਛੋਂ ਹੀ ਕੁਝ ਹੋ ਸਕਦਾ ਹੈ, ਪਹਿਲੇ ਨਹੀਂ। ਹੁਣ ਉਦਾਸ ਮੱਤ ਦਾ ਨਿਰਣਾ ਸੁਣੀਏ:

ਬਾਬਾ ਸ੍ਰੀ ਚੰਦ ਜੀ ਨੇ ਫੁਰਮਾਯਾ ਕਿ ਉਦਾਸੀ ਪੰਥ ਅਸੀਂ ਨਵਾਂ ਨਹੀਂ ਚਲਾਇਆ। ਬਲਕਿ ਸਿਵ, ਸਨਕਾਦਿਕ ਜੈਸੇ ਦੇਵਤਿਆਂ ਤੋਂ ਸੰਤਾਂ ਦੇ ਵੇਲੀ ਥੀਂ ਅਤੇ ਤ੍ਰੇਤਾ ਜੁਗ ਸ੍ਰੀ ਰਾਮ ਚੰਦ ਜੀ ਦੇ ਵੇਲੇ ਥੀਂ ਚਲਾ ਆਇਆ ਹੈ। ਜੈਸਾ ਕਿ ਬਨਵਾਸ ਨੂੰ ਜਾਣ ਵੇਲੇ ਰਾਜਾ ਰਾਮ ਜੀ ਨੇ ਉਪਰਾਮ ਚਿੱਤ (ਉਦਾਸ) ਹੋ ਉਦਾਸੀ ਭੇਖ ਬਣਾਇਆ ਤੇ ਘਰੋਂ ਤੁਰੇ ਸਨ:
ਤਾਪਸ ਭੇਖ ਵਿਸ਼ੇਸ਼ ਉਦਾਸੀ। ਚੌਦਹਿ ਬਰਖ ਰਾਮ ਬਨ ਬਾਸੀ।

ਫੇਰ ਭਰਤ ਨੂੰ ਕਿਹਾ ਸੀ, "ਸੁਨਹ ਭਰਤ ਹਮ ਝੂਠ ਨ ਕਹਹੀ। ਉਦਾਸੀਨ ਤਾਪਸ ਬਨ ਰਹਹੀ।” ਉਹ 14 ਸਾਲ ਇਸ ਤਪਸ੍ਰੀ ਰੂਪ ਭੇਸ ਵਿਚ ਵਿਚਰਦੇ ਰਹੇ ਤੇ ਘਰੇ ਆ ਕੇ ਵੱਸੇ ਸਨ।
ਸ੍ਰੀ ਬਾਬਾ ਜੀ ਨੇ ਦੱਸਿਆ ਕਿ ਸਭ ਥੀਂ ਪਹਿਲੇ ਜਿਨ੍ਹਾਂ ਲੋਕਾਂ ਨੇ ਇਸ ਉਦਾਸੀ ਭੇਖ ਨੂੰ ਅਪਣਾਇਆ ਸੀ, ਉਹ ਮਨ ਕਰਕੇ ਮਾਇਆ ਵਿਚ ਉਦਾਸ ਰਹੇ। ਉਹ ਕੁਟੰਬ ਪਰਿਵਾਰ ਵਿਚ ਵੱਸਦੇ ਹੋਇਆਂ ਵੀ ਮੋਹ ਮਾਇਆ ਤੇ ਕੁਟੰਬ ਨੂੰ ਮਨ ਵਿਚ ਨਹੀਂ ਵਸਾਂਦੇ ਸਨ। ਤਦੇ ਉਹ ਉਦਾਸ ਬਿਰਤੀ ਧਾਰ ਕੇ ਦੇਸ਼-ਸੇਵਾ ਤੇ ਜਾਤੀ ਸੁਧਾਰ ਕਰਦੇ ਕਰਮਯੋਗੀ ਜਾਂ ਪਰਉਪਕਾਰੀ ਮੰਨੇ ਗਏ। ਜੈਸਾ ਕਿ ਸਾਡੇ ਪਿਤਾ ਗੁਰੂ ਨਾਨਕ ਸਾਹਿਬ ਨੇ ਵੀ ਪਹਿਲੇ ਗ੍ਰਿਹਸਥ ਧਰਮ ਧਾਰਨ ਕੀਤਾ, ਕਾਰ-ਵਿਹਾਰ ਚਲਾਇਆ। ਪਰ ਦੇਸ਼-ਸੇਵਾ, ਜਾਤੀ ਸੁਧਾਰ, ਪਰਉਪਕਾਰ ਦੀ ਖ਼ਾਹਿਸ਼ ਵਿਚ ਛੋਟੇ ਹੁੰਦੇ ਬੱਚਿਆਂ ਦਾ ਯੋਗ ਪ੍ਰਬੰਧ ਵਾਂ ਸੌਂਪ ਸਉਪਣੀ ਕਰਕੇ ਮੁੜ ਆਉਣ ਦਾ ਭਰੋਸਾ ਦਿੱਤਾ ਤੇ ਭਗਵੇ ਵੇਸ (ਉਦਾਸੀ ਭੇਸ) ਘਰੋਂ ਤੁਰੇ ਸਨ:

ਭਗਵੇ ਚੀਰ ਸ੍ਰੀ ਰਹਿ ਸਾਜਹਿ। ਸੁਭਰਾ ਸਿਤਾਸਿਤ ਸਮਝ ਬ੍ਰਿਜਾਹਿ॥ ਤੀਨ ਲੋਕ ਕੋ ਕਰਤਾ ਜੋਊ। ਬੇਸ ਫਕੀਰੀ ਬਿਹਸਤ ਸੋਉ॥

ਸ੍ਰੀ ਬਾਬਾ ਜੀ ਨੇ ਕਿਹਾ ਕਿ ਸਾਡੇ ਪਿਤਾ ਜੀ ਨੇ ਗ੍ਰਿਹਸਤ ਦੇ ਦੁਖਾਂ ਥੀ ਡਰ ਕੇ ਅਤੇ ਆਪਣੇ ਸੁੱਖਾਂ ਨੂੰ ਲੋਚਦੇ ਹੋਇਆਂ ਘਰ ਦਾ ਤਿਆਗ ਨਹੀਂ ਸੀ ਕੀਤਾ, ਬਲਕਿ ਲੋਕ ਭਲੇ ਹਿਤ ਘਰ ਬਾਰ ਤਿਆਗ ਕੇ ਕਾਰ-ਵਿਹਾਰ ਛੱਡ ਕੇ ਗਏ ਸਨ। ਜੋ 30 ਸਾਲ ਦੀਆਂ ਚਾਰ ਉਦਾਸੀਆਂ ਧਾਰ ਕੇ ਆਪਣੇ ਉਪਦੇਸ਼ਾਂ ਨੂੰ ਦੇਸ਼-ਵਿਦੇਸ਼ 'ਪ੍ਰਕਾਸ਼ਨ ਮਗਰੋਂ ਮੁੜ ਪਰਿਵਾਰ ਵਿਚ ਆਣ ਵੱਸੇ ਸਨ। ਤਾਂਤੇ ਇਹ ਰੀਤ ਨਾਲ ਨਿਰਲੇਪ ਰਹਿਣ ਵਾਲੇ ਤਿਆਗੀ ਜਾਂ ਗ੍ਰਿਹਸਥੀ ਕੋਈ ਵੀ ਉਦਾਸੀ ਪੰਥ ਦੇ ਕਹੇ ਜਾ ਸਕਦੇ ਹਨ। ਪਰ ਜਨਕ ਰਾਜੇ ਦੀ ਤਰ੍ਹਾਂ ਮਾਇਆ ਵਿਚ ਨਿਰਲੇਪ (ਉਦਾਸ) ਰਹਿਣਾ ਗ੍ਰਿਹਸਥੀਆਂ ਵਾਸਤੇ ਬਹੁਤ ਔਖਾ ਕੰਮ ਸੀ, ਜੋ ਇਸ ਰਾਹ 'ਤੇ ਥੋੜੇ ਹੀ ਚੱਲੇ।

ਦੂਜੇ ਪਾਸੇ ਕਈ ਨਾਮਧਰੀਕ ਤਿਆਗੀਆਂ ਨੇ 'ਜਗਤ ਮਿਥਿਆ' ਦੋਸ਼ ਦਸ਼ਾ ਦੇ ਬੇਸ਼ੁਮਾਰ ਸਾਧਾਰਨ ਲੋਕਾਂ ਨੇ ਆਪਣੇ ਨਾਲ ਮਿਲਾ ਲਿਆ ਅਤੇ ਉਕਤ ਪ੍ਰਚਾਰ ਰਾਹੀਂ ਸਹੀ ਉਦਾਸ ਮੱਤ ਸਿਧਾਂਤਾਂ ਨੂੰ ਧੁੰਧਲਾ ਕਰ ਦਿੱਤਾ। ਇਸ ਕਾਰਨ 'ਤੇ ਸਾਡੇ ਪਿਤਾ ਜੀ ਨੇ 'ਜਗਤ ਸੁਧਾਰ' ਨੂੰ ਮੁੱਖ ਰੱਖਦੇ ਹੋਇਆਂ ਨਾਲੇ 'ਸਾਧੂ ਸਮਾਜ ਸੁਧਾਰ' ਵੀ ਜ਼ਰੂਰੀ ਜਾਣਿਆ ਅਤੇ ਉਨ੍ਹਾਂ ਨੂੰ ਸਹੀ ਤਿਆਗ ਦਾ ਮਾਰਗ ਸਿਖਾਉਣ ਨੂੰ ਆਪ ਵੀ ਉਦਾਸੀ ਰੂਪ (ਸੰਤ ਭੇਸ) ਧਾਰ ਕੇ ਤਰੇ ਸਨ। ਇਉਂ ਆਪਣੇ ਨਿਰਮਲ ਆਚਰਣ ਅਤੇ ਸ਼ੁੱਭ ਉਪਦੇਸ਼ਾਂ ਨਾਲ ਗ੍ਰਿਹਸਥੀਆਂ ਅਤੇ ਤਿਆਗੀਆਂ ਦੋਹਾਂ ਨੂੰ ਮਾਇਆ ਵਿਚ ਉਦਾਸ ਰਹਿਣ ਦੀ ‘ਪੂਰੀ ਜੁਗਤ' ਸਿਖਾ ਕੇ ਪਿਤਾ ਜੀ ਨੇ ਨਵੇਂ ਸਿਰੋਂ ਇਸ ਉਦਾਸੀ ਪੰਥ ਮਰਯਾਦਾ ਨੂੰ ਸੁਰਜੀਤ ਕੀਤਾ। ਸਾਡੇ ਲਈ ਸਭ ਤੋਂ ਵੱਡਾ ਨਿਯਮ ਉਹਨਾਂ ਨੇ ਇਹੋ ਫ਼ੁਰਮਾਇਆ ਸੀ:

ਸੋ ਉਦਾਸੀ ਜਿ ਪਾਲੇ ਉਦਾਸੁ ॥ ਅਰਧ ਉਰਧ ਕਰੇ ਨਿਰੰਜਨ ਵਾਸੁ॥ ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥
(ਵਾਰ ਰਾਮਕਲੀ, ਮ: ੧, ਪੰਨਾ 952)

ਉਪਰੋਕਤ ਸਾਰੀ ਵਾਰਤਾ ਤੋਂ ਸਾਡੇ ਸਾਹਮਣੇ ਇਹ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ ਕਿ ਇਕ ਤਾਂ ਬਾਬਾ ਸ੍ਰੀ ਚੰਦ ਜੀ ਉਦਾਸੀ ਪੰਥ ਨੂੰ ਬ੍ਰਹਮਾਂ ਦੇ ਪੁੱਤਰਾਂ ਸਨਕ ਸਨੰਦ ਸਨਾਤਨ ਤੇ ਸ਼ਿਵ ਜੀ ਵਰਗੇ ਦੇਵਤਿਆਂ ਤੋਂ ਚੱਲਿਆ ਆ ਰਿਹਾ ਹੈ ਤੇ ਤ੍ਰੇਤਾ ਯੁੱਗ ਵਿਚ ਰਾਮ ਚੰਦਰ ਜੀ ਨੇ ਉਪਰਾਮ ਹੋ ਕੇ ਉਦਾਸੀ ਭੇਖ ਬਣਾਇਆ ਸੀ। ਪਰ ਉਦੋਂ ਸਾਡੇ ਸਾਹਮਣੇ ਕੋਈ ਵੀ ਉਦਾਸੀ ਸੰਪ੍ਰਦਾਇ ਦੇ ਰੂਪ ਵਿਚ ਜਥੇਬੰਦ ਨਹੀਂ ਸੀ। ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ। ਸ੍ਰੀ ਰਾਮ ਚੰਦਰ ਜੀ ਨੂੰ ਤਾਂ ਪਰਿਵਾਰਕ ਕਲੇਸ਼ ਕਰਕੇ ਬਨਵਾਸ ਨੂੰ ਗਏ ਸਨ। ਉਹਨਾਂ ਨੇ ਕੋਈ ਦਿਲੋਂ ਉਦਾਸੀ ਨਹੀਂ ਸੀ ਧਾਰਨ ਕੀਤੀ। ਇਕ ਮਜਬੂਰੀ ਵੱਸ ਉਹਨਾਂ ਨੂੰ ਰਾਜ ਭਾਗ ਤਿਆਗ ਕੇ ਜੰਗਲਾਂ ਨੂੰ ਜਾਣਾ ਪਿਆ ਸੀ। ਉਹ ਵੀ ਕੈਕਈ ਦੀ ਜ਼ਿੱਦ ਸੀ ਕਿ ਉਸ ਦਾ ਪੁੱਤਰ ਭਰਤ ਰਾਜ ਸਿੰਘਾਸਣ 'ਤੇ ਬੈਠੇ। ਉਹ ਤਾਂ ਹੀ ਬੈਠ ਸਕਦਾ ਸੀ, ਜੇ ਰਾਮ ਚੰਦਰ ਜੀ ਨੂੰ ਲਾਂਭੇ ਕੀਤਾ ਜਾਂਦਾ । ਸੋ ਇਸ ਲਈ ਇਹ ਇਕ ਘਰੇਲੂ ਸਾਜ਼ਿਸ਼ ਸੀ। ਜਿਸ ਲਈ ਰਾਮ ਚੰਦਰ ਜੀ ਨੂੰ ਜ਼ਬਰਦਸਤੀ ਚੌਦਾਂ ਸਾਲ ਦੇ ਬਨਵਾਸ ਲਈ ਭੇਜਿਆ ਗਿਆ। ਜਿਥੋਂ ਤਕ ਸ਼ਿਵ ਜੀ ਦੇਵਤਾ ਦੀ ਗੱਲ ਹੈ, ਉਹ ਵੀ ਹਸਤੀ ਹੋਇਆ ਹੈ ਤੇ ਹੋਰ ਵੀ ਕਈ ਅਜਿਹੀਆਂ ਕਾਮੁਕ ਕਹਾਣੀਆਂ ਉਹਨਾਂ ਨਾਲ ਜੁੜੀਆਂ ਹਨ।

ਹੁਣ ਅਸੀਂ ਸਨਕ ਸਨੰਦ ਤੇ ਸਨਾਤਨ ਕੁਮਾਰ, ਜੋ ਬ੍ਰਹਮਾ ਦੇ ਪੁੱਤਰ ਸਨ, ਇਹਨਾਂ ਦੇ ਉਦਾਸੀ ਹੋਣ ਦੀ ਗੱਲ ਕਰਦੇ ਹਾਂ। ਗਿਆਨੀ ਈਸ਼ਰ ਸਿੰਘ ਜੀ ਨਾਰਾ ਨੇ ਇਹਨਾਂ ਦਾ ਜ਼ਿਕਰ ਵੀ ਕੀਤਾ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਤਕਰੀਬਨ ਸਾਰੇ ਹੀ ਦੇਵਤੇ ਗ੍ਰਿਹਸਤੀ ਹੋਏ ਹਨ। ਇਹਨਾਂ ਨੂੰ ਉਦਾਸੀ ਕਿਵੇਂ ਕਹਿ ਸਕਦੇ ਹਾਂ।

ਦੂਸਰੀ ਗੱਲ ਬਾਬਾ ਸ੍ਰੀ ਚੰਦ ਜੀ ਨੇ ਹਸਥ ਜੀਵਨ ਦੀ ਕੀਤੀ ਹੈ। ਬ੍ਰਹਮਾ, ਸ਼ਿਵ ਆਦਿ ਸਾਰੇ ਦੇਵਤੇ ਗ੍ਰਿਹਸਥੀ ਹੋਏ ਹਨ। ਇਸੇ ਤਰ੍ਹਾਂ ਹੀ ਪਸ਼ੂ-ਪੰਛੀ, ਕੀੜੇ-ਕਿਰਮਣ ਜਲ-ਥਲ ਦੇ ਜੀਵ-ਜੰਤੂ ਅਤੇ ਦੈਂਤ ਰਾਕਸ਼ ਅਤੇ ਮਨੁੱਖ ਜਾਤੀ ਦੇ ਸਾਰੇ ਹੀ 'ਨਰ ਮਾਦੀ' ਦਾ (ਇਸਤਰੀ-ਪੁਰਸ਼) ਜੋੜਾ ਰੂਪ ਵਿਚ ਹੀ ਪੈਦਾ ਹੋਏ ਹਨ। ਸੋ ਗ੍ਰਿਹਸਥ ਹੈ ਤਾਂ ਸੰਸਾਰ ਹੈ। ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਵੱਡੇ ਉਪਦੇਸ਼ਾਂ ਵਿੱਚੋਂ ਕਿਰਤ ਕਰਨ ਨੂੰ ਪਹਿਲ ਦਿੰਦੇ ਹਨ। ਕਿਰਤ ਨਾਲ ਹੀ ਸਮੁੱਚੇ ਸੰਸਾਰ ਦਾ ਵਿਕਾਸ ਹੁੰਦਾ ਹੈ।

 

Parmjeet Singh Mansa Dr. - Online Directory Profile