Chandan Grewal's advice to Hindu-Muslim parties
ਦੋਵੇਂ ਧਿਰਾਂ ਸੰਜਮ ਤੋਂ ਕੰਮ ਲੈਣ, ਸ਼ਾਂਤੀ ਬਣਾ ਕੇ ਰੱਖਣ : ਚੰਦਨ ਗਰੇਵਾਲ
ਜਲੰਧਰ (ਮਨਜੀਤ ਕਾਹਨਪੁਰੀ):- ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਚੰਦਨ ਗਰੇਵਾਲ ਨੇ ਕਿਹਾ ਕਿ ਜਲੰਧਰ ਵਿਚ ਬੀਤੇ ਦਿਨੀਂ 2 ਧਿਰਾਂ ਵਿਚ ਪੈਦਾ ਹੋਏ ਵਿਵਾਦ ਦਾ ਸ਼ਾਂਤਮਈ ਢੰਗ ਨਾਲ ਹੱਲ ਹੋਣਾ ਚਾਹੀਦਾ ਹੈ।
ਚੰਦਨ ਗਰੇਵਾਲ ਨੇ ਅੱਜ ਕਿਹਾ ਕਿ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਕਦੀ ਵੀ ਅਜਿਹਾ ਵਿਵਾਦ ਪਹਿਲਾਂ ਕਦੀ ਵੀ ਪੈਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਰਾਰਤ ਅਨਸਰਾਂ 'ਤੇ ਤਿੱਖੀ ਨਜ਼ਰ ਰੱਖੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਕੱਲ 'ਆਈ ਲਵ ਮੁਹੰਮਦ' 'ਤੇ ਹੰਗਾਮਾ ਹੋਇਆ ਸੀ ਅਤੇ 'ਜੈ ਸ਼੍ਰੀ ਰਾਮ' ਕਹਿਣ 'ਤੇ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ।
ਉਨ੍ਹਾਂ ਕਿਹਾ ਕਿ ਜਲੰਧਰ ਵਿਚ ਦੋਵਾਂ ਧਿਰਾਂ ਨੂੰ ਇਸ ਮਾਮਲੇ ਨੂੰ ਤੁਲ ਨਹੀਂ ਦੇਣਾ ਚਾਹੀਦਾ ਅਤੇ ਆਪਸੀ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਸ ਵਿਚ ਭਰਾ-ਭਰਾ ਹਾਂ।
ਚੰਦਨ ਗਰੇਵਾਲ ਨੇ ਕਿਹਾ ਕਿ ਉਂਝ ਵੀ ਤਿਉਹਾਰੀ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਤਿਉਹਾਰਾਂ ਨੂੰ ਮਿਲ ਕੇ ਮਨਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਜਲੰਧਰ ਇਕ ਸੰਵੇਦਨਸ਼ੀਲ ਸ਼ਹਿਰ ਹੈ ਅਤੇ ਜੇਕਰ ਇਸ ਸ਼ਹਿਰ ਵਿਚ 2 ਧਿਰਾਂ ਵਿਚਕਾਰ ਟਕਰਾਅ ਪੈਦਾ ਹੁੰਦਾ ਹੈ ਤਾਂ ਇਸ ਦੀ ਚੰਗਿਆੜੀ ਹੋਰ ਸ਼ਹਿਰਾਂ ਤਕ ਵੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਨੂੰ ਦੇਖਦੇ ਹੋਏ ਸੰਜਮ ਬਣਾ ਕੇ ਰੱਖਣ ਦੀ ਲੋੜ ਹੈਂ ਅਤੇ ਅਧਿਕਾਰੀਆਂ ਨੂੰ ਵੀ ਸੂਝ-ਬੂਝ ਤੋਂ ਕੰਮ ਲੈਂਦੇ ਹੋਏ ਇਸ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ।
ਪੰਜਾਬ ਨੇ ਪਹਿਲਾਂ ਹੀ ਲੰਮੇ ਸਮੇਂ ਤਕ ਕਾਫੀ ਸੰਤਾਪ ਝੱਲਿਆ ਹੈ ਅਤੇ ਹੁਣ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।