POK NEWS: In view of the situation in Pakistani occupied Kashmir, India was surprised at the opportunity! made a big statement
ਨਵੀਂ ਦਿੱਲੀ: ਪਾਕਿਸਤਾਨ ਵਲੋਂ ਜ਼ਬਰੀ ਕਬਜਾਏ ਗਏ ਕਸ਼ਮੀਰ ਵਿਚ ਲੋਕ ਆਜਾਦੀ ਨੂੰ ਲੈ ਕੇ ਸੜਕਾਂ ਉੱਪਰ ਉੱਤਰ ਆਏ ਹਨ। ਸੰਘਰਸ਼ ਏਨਾ ਜੋਰਦਾਰ ਚਲ ਰਿਹਾ ਹੈ ਕਿ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਇਸ ਵਿਦਰੋਹ ਨੂੰ ਦਬਾਉਣ ਲਈ ਹਰ ਤਰਾਂ ਦੇ ਅਣਮਨੁੱਖੀ ਢੰਗ ਤਰੀਕੇ ਅਪਣਾ ਰਹੀ ਹੈ।
ਪੀਓਕੇ ਦੇ ਲੋਕ ਏਨੇ ਰੋਹ ਵਿਚ ਆ ਗਏ ਕਿ ਉਹਨਾ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੱਲ ਨੂੰ ਕੂਚ ਕਰ ਦਿੱਤਾ। ਲੱਖਾਂ ਲੋਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਭੀੜ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਅਤੇ ਭੀੜ ਨੂੰ ਤਿੱਤਰ ਬਿਤਰ ਕਰਨ ਲਈ ਪਾਕਿਸਤਾਨ ਦੀ ਫੌਜ ਵਲੋਂ ਲੋਕਾਂ ਉੱਪਰ ਗੋਲੀਆਂ ਦੀ ਵਾਛੜ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿਚ ਸੈ੍ਯਕੜੇ ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀ ਸੂਚਨਾ ਹੈ ਜਿਹਨਾ ਵਿਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੈ।
ਇਸ ਮੌਕੇ ਉੱਪਰ ਆਪਣਾ ਫਰਜ਼ ਪਛਾਣਦੇ ਹੋਏ ਭਾਰਤ ਸਰਕਾਰ ਨੇ ਵੀ ਪੀਓਕੇ ਦੇ ਲੋਕਾਂ ਨਾਲ ਖੜਨ ਦਾ ਫੈਸਲਾ ਕੀਤਾ ਹੈ। ਇਸੇ ਤਹਿਤ ਭਖੇ ਹੋਏ ਹਾਲਾਤ ਵਿਚ ਵਿਦੇਸ਼ ਮੰਤਰਾਲੇ ਨੇ ਕਸ਼ਮੀਰ (ਪੀਓਕੇ) ਅਤੇ ਪਾਕਿਸਤਾਨੀ ਫੌਜਾਂ ਦੀਆਂ ਵਧੀਕੀਆਂ ਅਤੇ ਵਿਰੋਧ ਪ੍ਰਦਰਸ਼ਨਾਂ' ਤੇ ਸਖਤ ਰੁਖ ਵਿਚ ਲੈ ਲਿਆ ਹੈ।
ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦਾ ਜ਼ਬਰਦਸਤੀ ਰਵੱਈਆ ਅਤੇ ਗੈਰ ਕਾਨੂੰਨੀ ਪੇਸ਼ੇ ਇਨ੍ਹਾਂ ਸਥਿਤੀਆਂ ਦੀ ਜੜ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿ ਦੇ ਬਹੁਤ ਸਾਰੇ ਖੇਤਰਾਂ ਦੇ ਵਿਰੋਧ ਵਜੋਂ ਆਮ ਨਾਗਰਿਕਾਂ ਅਤੇ ਪਾਕਿਸਤਾਨੀ ਫੌਜ ਵਿਚਾਲੇ ਜਬਰਦਸਤ ਟਕਰਾਅ ਦੀ ਖਬਰਾਂ ਹਨ।
ਇਹ ਸਭ ਪਾਕਿਸਤਾਨ ਦੀਆਂ ਨੀਤੀਆਂ ਦਾ ਨਤੀਜਾ ਹੈ, ਜਿੱਥੇ ਉਹ ਸਥਾਨਕ ਸਰੋਤਾਂ ਦਾ ਸ਼ੋਸ਼ਣ ਕਰਦਾ ਹੈ ਅਤੇ ਲੋਕਾਂ ਨੂੰ ਤਸੀਹੇ ਦਿੰਦਾ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।