ਤੂੰ ਬ੍ਰਹਮ ਹੈ। (ਆਤਮ ਤਤ ਚਿੰਤਨ-1)

07 Feb 2026 | 16 Views

ਤੂੰ ਬ੍ਰਹਮ ਹੈ। (ਆਤਮ ਤਤ ਚਿੰਤਨ-1)

You are divine. (Self-consciousness contemplation-1)

 ਤੂੰ ਬ੍ਰਹਮ ਹੈ। 

ਜਗਤ ਦਾ ਕਾਰਣ ਅਗਿਆਨ ਹੈ।

ਯਥਾ

ਨਹ ਜਾਪੈ ਨਹ ਬੂਝੀਐ, ਨਹ ਕਛੁ ਕਰਤ ਬੀਚਾਰੁ॥ ਸੁਆਦ ਮੋਹ ਰਸ ਬੇਧਿਓ, ਅਗਿਆਨਿ ਰਚਿਓ ਸੰਸਾਰੁ॥

(297 ਥਿਤੀ  ਗਉੜੀ 404)

ਅਗਿਆਨ ਦੇ ਨਾਸ ਹੋਣ ਨਾਲ ਜਗਤ ਦੀ ਨਵਿਰਤੀ ਹੈ, ਭਾਵ ਗਿਆਨ ਰੂਪੀ ਦੀਪਕ ਜਗਨ ਨਾਲ ਅਗਿਆਨ ਰੂਪੀ ਅੰਧੇਰਾ ਦੂਰ ਹੋਵੇਗਾ। ਅਸਲ ਵਿਚ ਗਿਆਨ ਦਾ ਸਰੂਪ ਇਵੇਂ ਕਿਹਾ ਜਾ ਸਕਦਾ ਹੈ ਕਿ ਜਗਤ ਝੂਠਾ ਹੈ-ਜੀਵ ਅਨੰਦ ਸਵਰੂਪ ਹੈ। ਬ੍ਰਹਮ ਭੀ ਅਨੰਦ ਸਰੂਪ ਹੈ-ਸੋ ਜੀਵ ਤੇ ਬ੍ਰਹਮ ਵੱਖ-ਵੱਖ ਨਹੀਂ ਹਨ। ਇਹ ਦ੍ਰਿੜ ਨਿਸ਼ਚਾ ਹੀ ਗਿਆਨ ਹੈ। ਜੀਵ ਕਰਤਾ ਭੋਗਤਾ ਹੈ, ਦੁਖੀ ਸੁਖੀ ਹੁੰਦਾ ਰਹਿੰਦਾ ਹੈ। ਨਿਜ ਅਨੰਦ ਸਰੂਪਤਾ ਦਾ ਅਨੁਭਵ ਇਸ ਨੂੰ ਨਹੀਂ ਹੁੰਦਾ। ਏਹੀ ਕਾਰਣ ਹੈ। ਕਰਮ ਦਾ ਸਰੂਪਤਾ ਦਾ ਅਨੁਭਵ ਇਸ ਨੂੰ ਨਹੀਂ ਹੁੰਦਾ। ਕਰਮ ਦਾ ਕਰਤਾ ਹੋ ਕੇ ਦੁਖੀ ਸੁਖੀ ਹੁੰਦਾ ਰਹਿੰਦਾ ਹੈ। ਵਾਰ-ਵਾਰ ਜੰਮਦਾ ਮਰਦਾ ਹੈ।

ਯਥਾ

ਜਬ ਇਹ ਜਾਨੈ ਮੈਂ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ॥

(278 ਗਉੜੀ ਸੁਖਮਨੀ ਮ:5)

ਜੀਵ ਬ੍ਰਹਮ ਦੀ ਏਕਤਾ ਨੂੰ ਨਿਸਚੈ ਨਹੀਂ ਕਰਦਾ।

 ਕਬੀਰ ਤੂੰ ਤੂੰ ਕਰਤਾ ਤੂ ਹੂਆ, ਮੁਝ ਮਹਿ ਰਹਾ ਨਾ ਹੂ॥ ਜਬ ਆਪਾ ਪਰਕਾ ਮਿਟਿ ਗਇਆ ਜਤ ਦੇਖਉ ਤਤ ਤੂ॥

(मढा, 1375 - ਸਲ਼ੋਕ ਕਬੀਰ ਜੀ ਦੋਹਿਰਾ ਨੰ : 204)

ਰਸਨਾ ਰਮਤ ਸੁਨਤ ਸੁਖੁ ਸ੍ਰਵਨਾ, ਚਿਤ ਚੇਤੇ ਸੁਖੁ ਹੋਈ॥ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ॥

(ਸਫਾ 659 - ਭਗਤ ਭੀਖਨ ਰਾਗ ਸੋਰਠਿ)

ਰਸਨਾ ਦੁਆਰਾ ਪਰਮੇਸ਼ਰ ਦਾ ਸਿਮਰਨ ਕਰਨਾ, ਕੰਨਾਂ ਦੁਆਰਾ ਪ੍ਰਭੂ ਦਾ ਨਾਮ ਸ੍ਰਵਨ ਕਰਨਾ, ਚਿੱਤ ਨੂੰ ਚੇਤਨ ਆਪਣੇ ਚੇਤਨ ਸਰੂਪ ਨਾਲ ਜੋੜ ਦੇ ਰੱਖਣਾ ਫਿਰ ਨਿੱਜ ਸਰੂਪ ਦੇ ਸੁੱਖ ਦੀ ਪ੍ਰਾਪਤੀ ਹੋਵੇਗੀ। ਭੀਖਣ ਜੀ ਕਹਿੰਦੇ ਹਨ। ਦੋਨੋਂ ਨੈਨਾਂ ਨੂੰ ਸੰਤੋਖ ਕੇ ਰੱਖ। ਅੰਤਰ ਮੁਖ ਵਿਰਤੀ ਕਰ, ਬਾਹਰੀ ਵਿਰਤੀ ਦਾ ਤਿਆਗ ਕਰਨ। ਨਾਲ ਅੰਤਰ ਬਾਹਰ ਪ੍ਰਭੂ ਦਾ ਸਰੂਪ ਹੀ ਅਨੁਭਵ ਹੋਵੇਗਾ।

ਗੁਰੂ ਦੀ ਬਖਸ਼ਿਸ਼ ਨਾਲ ਅੰਤਰ ਹਿਰਦੇ ਵਿਚ ਗੁਰੂ ਮੰਤ੍ਰ ਦਾ ਅਜਪਾ ਜਾਪ ਕਰਨਾ, ਜਿਹਵਾ ਦੁਆਰਾ ਸਿਮਰਨ ਕਰਨਾ। ਨੇਤ੍ਰਾਂ ਦੁਆਰਾ ਸਤਿਗੁਰੂ ਦੇ ਦਰਸ਼ਨ ਕਰਨਾ-ਕੰਨਾਂ ਦੁਆਰਾ ਪ੍ਰਭੂ ਦਾ ਨਾਮ ਸੁਣਨਾ, ਸਤਿਗੁਰੂ ਨਾਲ ਸੱਚੀ ਪ੍ਰੀਤ ਕਰਨ ਕਰਕੇ ਸਤਿਗੁਰੂ ਰੂਪ ਹੀ ਹੋ ਜਾਣਾ। ਫਿਰ ਦਰਗਾਹ ਵਿਚ ਟਿਕਾਣਾ (ਠਉਰ) ਪ੍ਰਾਪਤ ਹੋ ਜਾਵੇਗਾ। ਗੁਰੂ ਜੀ ਦਾ ਬਚਨ ਹੈ ਕਿ ਗੁਰੂ ਜਿਸ ਨੂੰ ਕਿਰਪਾ ਕਰਕੇ ਇਹ ਵਸਤੂ ਤੁਠਕੇ (ਪ੍ਰਸੰਨ) ਹੋ ਕੇ ਦਿੰਦਾ ਹੈ, ਉਹ ਪੁਰਖ ਸੰਸਾਰ ਵਿਚ ਵਿਰਲਾ ਹੀ ਹੈ।

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸਨੋ ਏਹ ਵਥੁ ਦੇਇ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥

(517 - ਰਾਗ ਗੁਜਰੀ ਕੀ ਵਾਰ ਸਲੋਕ ਮਹਲਾ -5)

ਇਸਨੂੰ ਵਿਰਲਾ ਜੀਵ ਹੀ ਅੰਤਰ ਆਤਮੈਂ ਦਾ ਅਨੁਭਵ ਆਪਣੇ ਅੰਦਰ ਹੀ ਨਿਜਸਰੂਪ ਕਰਕੇ ਕਰਦਾ ਹੈ।

ਭਉ ਬਿਨਸੈ ਪੂਰਨ ਹੋਇ ਆਸ ॥ ਭਗਤ ਭਾਇ ਆਤਮ ਪ੍ਰਗਾਸ॥

(ਸੁਖਮਨੀ ਮ:੫)

ਕਿਉਂਕਿ ਜੀਵ ਦੇ ਮਨ (ਅੰਤਰਕਰਨ) ਵਿੱਚ ਹੀ, ਜਿਵ ਦੇ ਮੂਲ ਰੂਪ ਆਤਮਾ ਦਾ ਨਿਵਾਸ ਹੈ, ਜਿਵੇਂ ਕਿ ਬੁੱਧੀ ਰੂਪੀ ਦਰਖਤ ਉੱਪਰ ਦੋ ਪੰਖੀ ਪਿੱਠ ਜੋੜ ਕੇ ਬੈਠੇ ਹਨ। ਦੋਨੋਂ ਹੀ ਸਮਾਨ ਰੂਪ ਹਨ। ਇਕ ਕਰਮ ਦਾ ਫਲ ਭੋਗਦਾ ਹੈ। ਦੂਜਾ ਫਲ ਦੇ ਭੋਗਣ ਤੋਂ ਰਹਿਤ ਹੈ। ਸ਼ੁੱਧ ਰੂਪ ਹੈ, ਭੋਗਾਂ ਤੋਂ ਰਹਿਤ ਹੈ । ਅਸੰਗ ਹੈ, ਸਿਰਫ ਫਲ ਭੋਗਣ ਵਾਲੇ ਨੂੰ ਪ੍ਰਕਾਸ਼ਦਾ ਹੀ ਹੈ ।

ਕਰਮ ਕਰਨ ਵਾਲਾ, ਕਰਮ ਦਾ ਫਲ ਭੋਗਣ ਵਾਲਾ ਜੀਵ ਹੈ। ਦੂਸਰੇ ਗੁਣਾਂ ਵਾਲਾ ਪ੍ਰਮਾਤਮਾ ਹੈ ।

ਇਕ ਬ੍ਰਿਖ ਮੈਂ ਸਮ ਦੋ ਪੰਖੀ ॥ ਫਲ ਭੋਗੇ ਇਕ, ਦੂਜੇ ਸਵੱਛੀ॥ ਭੋਗ-ਰਹਿਤ ਪ੍ਰਕਾਸ ਅਸੰਗਾ, ਬੇਦ ਬਚਨ ਯਹ ਕਹਤ ਪ੍ਰਸੰਗਾ

(ਚੌਥੀ ਤਰੰਗ ਛੰਦ ਨੰ: 70-71)(ਵਿਚਾਰ ਸਾਗਰ)

ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥ ਆਵਤ ਜਾਤ ਨ ਦੀਸਹੀ, ਨਾ ਪਰ ਪੰਖੀ ਤਾਹਿ॥ ਬਹੁ ਰੰਗੀ ਰਸ ਭੋਗਿਆ, ਸਬਦਿ ਰਹੈ ਨਿਰਬਾਣ॥ ਹਰਿ ਰਸਿ ਫਲਿ ਰਾਤੇ ਨਾਨਕਾ, ਕਰਮਿ ਸਚਾ ਨੀਸਾਣ॥

(੫੫੦) ਬਿਹਾਗੜੇ ਕੀ ਵਾਰ ਮ.੩)

ਇਸ ਜੀਵਾਤਮਾ ਦੀ ਭੇਦ ਬੁੱਧੀ ਨੂੰ ਖਤਮ ਕਰਨ ਲਈ ਸ਼ੰਕਾਂ ਦੀ ਨਵਿਰਤੀ ਕਰਨ ਲਈ ਗੁਰੂ ਲੋਕ ਉਪਾਅ, ਦ੍ਰਿਸ਼ਟਾਂਤ, ਉਕਤੀਆਂ, ਯੁਗਤੀਆਂ, ਪ੍ਰਮਾਣਾਂ ਦੁਆਰਾ ਦੂਰ ਕਰਦੇ ਹਨ।

ਦ੍ਰਿਸ਼ਟਾਂਤ-

ਮਹਾਂ ਅਕਾਸ਼ ਇੱਕ ਹੈ। ਪਰ ਇਸ ਦੇ ਭੇਦ ੪ ਹਨ। ਜਿਵੇਂ (੧) ਘਟਾ ਅਕਾਸ਼ (੨) ਜਲਾ ਅਕਾਸ਼ (੩) ਮੇਘਾ ਅਕਾਸ਼ (੪) ਮਹਾਂ ਅਕਾਸ਼। ਆਦਿ ਵਿਚ ਵੱਖਰਾ, ਅਕਾਸ਼ ਨਜ਼ਰ ਆਉਂਦਾ ਹੈ। ਬਦਲਾਂ ਵਿੱਚ ਅਕਾਸ਼ ਨਜ਼ਰ ਆਉਂਦਾ ਹੈ ਮਹਾਂਆਕਾਸ਼ ਹੈ। ਇਹ ਉਪਾਧੀ ਭੇਦ ਕਰਕੇ 4 ਅਕਾਸ਼ ਨਜ਼ਰ ਆ ਰਹੇ ਹਨ। ਵਾਸਤਵ ਵਿਚ ਮਹਾਅਕਾਸ਼ ਇਕ ਹੀ ਹੈ।

ਯਥਾ-

ਸਹਸ ਘਟਾ ਮਹਿ ਏਕ ਅਕਾਸੁ, ਘਟ ਫੂਟੇ ਤੇ ਓਹੀ ਪ੍ਰਗਾਸੁ ॥ ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੍ਰਮ ਛੂਟੇ ਤੇ ਏਕੰਕਾਰ॥

(੭੩੭ ਰਾਗ ਸੂਹੀ ਮ.੫ )

ਜਿਵੇਂ ਚਾਰ ਭੇਦ ਅਕਾਸ਼ ਦੇ ਜਾਣੇ ਹਨ। ਬਿਲਕੁਲ ਇਸੇ ਤਰ੍ਹਾਂ ਭੇਦ ਚੇਤਨ ਦੇ ਭੀ ਜਾਣਹੁ, ੧. ਕੁਟਸਥ, ੨. ਜੀਵ, ੩. ਈਸ਼, ੪. ਬ੍ਰਹਮ, ਇਹ ਚਾਰ ਭੇਦ ਹਨ। ਜਦੋਂ ਇਹਨਾਂ ਦੇ ਸਰੂਪ ਦਾ ਅਤੇ ਭੇਦ ਦਾ ਗਿਆਨ ਹੋ ਗਿਆ ਤਾਂ ਸਾਰੀਆਂ ਸ਼ੰਕਾਂ ਖਤਮ ਹੋ ਕੇ, ਚਾਰਾਂ ਦਾ ਇਕੋ ਹੀ ਰੂਪ ਨਜ਼ਰ ਆਵੇਗਾ।

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚੁ ਕੁੰਭਾਰੈ ॥

(ਸਫਾ ੧੩੫੦- ਪ੍ਰਭਾਤੀ ਬਾਣੀ ਕਬੀਰ ਜੀ)

ਮਿੱਟੀ ਦੇ ਬਰਤਨ ਨਾਨਾ ਪ੍ਰਕਾਰ ਦੇ ਹਨ। ਪਰ ਮਿੱਟੀ ਇਕ ਹੀ ਹੈ। ਸੋਨੇ ਦੇ ਗਹਿਣੇ ਨਾਨਾ ਪ੍ਰਕਾਰ ਦੇ ਹਨ, ਪਰ ਸੋਨਾ ਤਾਂ ਇਕ ਹੀ ਹੈ। ਪਾਣੀ ਦੀਆਂ ਲਹਿਰਾਂ ਨਾਨਾ ਰੂਪ ਵਿਚ ਹਨ ਪਰੰਤੁ ਪਾਣੀ ਰੂਪ ਪਾਣੀ ਹੀ ਹੈ। ਭਿੰਨ ਨਹੀਂ।

(੧) ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥ ਕਨਕ ਕਟਿਕ ਜਲ ਤਰੰਗ ਜੈਸਾ ॥

(ਸਫਾ, ੯੩- ਭਗਤ ਰਵਿਦਾਸ ਜੀ

(੨) ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ, ਉਦਕ ਕੁੰਭੁ ਬਿਗਰਾਨਾ ॥ ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥

(੪੭੫ ਰਾਗ ਆਸਾ ਭਗਤ ਕਬੀਰ ਜੀ

ਅਸਲ ਵਿਚ ਅੰਤਰ ਭੇਦ, ਬੁੱਝੇ ਬਿਨਾਂ ਸ਼ੰਕਾਂ ਦੀ ਨਵਿਰਤੀ ਨਹੀਂ ਹੁੰਦੀ।

ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਿਆਰਾ ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥

(੧੩੫੦- ਪ੍ਰਭਾਤੀ ਬਾਣੀ ਕਬੀਰ ਜੀ ਕੀ

ਤਤ ਰੂਪੀ ਤੇਲ ਨਾਲ ਨਾਮ ਦੀ ਬੱਤੀ ਜਗ ਰਹੀ ਹੈ। ਇਸ ਤਰ੍ਹਾਂ ਇਹ ਜੀ-ਰੋਸ਼ਨੀ ਵਿਚ ਹੈ,ਭਾਵ ਜੀਵਤ ਹੈ। ਜਗ ਰਿਹਾ ਹੈ। ਜਿਹੜਾ ਇਸ ਵਿਚ ਬੋਲ ਰਿਹਾ ਹੈ। ਸੁਣਦਾ ਹੈ। ਖਾਂਦਾ-ਪੀਂਦਾ ਹੈ, ਦੌੜਦਾ-ਭਜਦਾ ਹੈ-ਵੇਖਦਾ ਹੈ। ਉਹ ਹੀ ਤ ਤੱਤ ਹੈ। ਉਸ ਤੋਂ ਬਿਨਾਂ, ਮੁਰਦਾ ਸਰੀਰ ਕਿਸ ਕੰਮ? ਕੋਈ ਹੱਥ ਵੀ ਲਾਉਣ ਤਿਆਰ ਨਹੀਂ। ਘਰ ਵਿਚ ਘੜੀ ਪਲ ਰੱਖਣ ਨੂੰ ਤਿਆਰ ਨਹੀਂ-

ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ ਆਧ ਘਰੀ ਕੋਊ ਨਹਿ ਰਾਖੈ, ਘਰਿ ਤੇ ਦੇਤ ਨਿਕਾਰਿ ॥

(੫੩੬-ਦੇਵਗੰਧਾਰੀ ਮ.੯

ਫਿਰ ਕਿਸ ਕੰਮ? ਆਦਮੀ ਐਕਸੀਡੈਂਟ ਨਾਲ ਜਾਂ ਸਿਰ ਦੀ ਸੱਟ ਲੱਗਣ ਨਾਣ ਕੋਮਾ ਵਿਚ ਚਲਾ ਜਾਂਦਾ ਹੈ। ੨-੧੦ ਦਿਨ ਜਾਂ ੨-੪ ਸਾਲ ਕੋਮਾ ਵਿਚ ਰਹ ਸਕਦ ਹੈ। ਪਰ ਉਸ ਵਿਚ ਜੀਵਨ ਦੀ ਕਿਰਣ ਰਹਿੰਦੀ ਹੈ। ਇਸ ਲਈ ਉਸ ਨੂੰ ਕੋਈ ਤਿਆਗਦਾ ਨਹੀਂ, ਪੈਸਾ-ਖੁਨ ਆਦਿ ਸਭ ਕੁਝ ਖਰਚਣ ਲਈ ਤਿਆਰ ਰਹਿੰਦ ਹੈ। ਉਸ ਨੂੰ ਕੋਈ ਜਲਾਉਂਦਾ ਨਹੀਂ, ਕਬਰ ਵਿੱਚ ਸਪੁਰਦੇ ਖਾਕ ਨਹੀਂ ਕਰਦਾ ਪਰ ਜਦੋਂ ਉਸ ਦੇ ਪ੍ਰਾਣ ਖਤਮ ਹੋ ਜਾਣ, ਪਰਮ ਆਤਮਾ ਦਾ ਸਬੰਧ ਟੁੱਟ ਗਿਆ-ਜਿਓਤੀ ਬੁਝ ਗਈ,ਫਿਰ ਅਗਨੀ ਭੇਟ ਜਾਂ ਸਪੁਰਦੇ ਖਾਕ ਕਰ ਦਿੰਦੇ ਹਨ । ਵਾਸਤਵ ਵਿੱਚ ਉਹ ਜਿਓਤੀ ਜਿਹੜੀ ਇਸ ਮਿੱਟੀ ਰੂਪ ਪੰਜ ਭੂਤਕ ਸਰੀਰ ਨੂ ਦੀਵਾ ਬਣਾ ਕੇ, ਜੋਤ ਰੱਖ ਕੇ, ਜਗਦੀਸ਼ ਨੇ ਜਗਾ ਕੇ ਰੱਖੀ ਹੈ। ਉਹ ਹੀ ਆਤਮ ਹੈ। ਉਹ ਹੀ ਪਰਮਾਤਮਾ ਦਾ ਪ੍ਰਤਿਬਿੰਬ ਹੈ।

ਇਕ ਮਹਾਂਪੁਰਖ ਪਾਸ ਇਕ ਪ੍ਰੇਮੀ ਆਇਆ। ਉਸ ਨੇ ਪ੍ਰਭੂ ਪ੍ਰਾਪਤੀ ਕਰਣ ਲਈ ਮਹਾਂਪੁਰਖਾਂ ਨੂੰ ਬੇਨਤੀ ਕੀਤੀ। ਮਹਾਂਪੁਰਖ ਕਹਿਣ ਲੱਗੇ ਕਿ ਇੱਕ ਕਿੱਲੋ ਬਦਾਮ ਲਿਆ। ਫਿਰ ਤੈਨੂੰ ਯੁਕਤੀ ਪ੍ਰਭੂ ਪ੍ਰਾਪਤੀ ਦੀ ਸਮਝਾ ਦਿੰਦੇ ਹਾਂ। ਉਹ ਪ੍ਰੇਮੀ ਕਿੱਲੋ ਬਦਾਮ ਲੈ ਆਇਆ। ਸੰਤ ਕਹਿਣ ਲੱਗੇ ਕਿ ਛਿੱਲ ਕੇ ਤੋੜ ਕੇ ਗਿਰੀਆਂ ਵੱਖ ਕਰ ਦੇ, ਫਿਰ ਕਹਿਣ ਲੱਗੇ ਕਿ ਦੁਕਾਨਦਾਰ ਨੂੰ ਕਿਹਾ ਗਿਰੀਆਂ ਦਾ ਬਦਾਮਾਂ ਬਰਾਬਰ ਵਜਨ ਪੂਰਾ ਕਰ ਦੇ। ਦੁਕਾਨਦਾਰ ਕਹਿਣ ਲੱਗਾ ਗਿਰੀਆਂ ਦਾ ਛਿਲਕਾ ਲਿਆ ਫਿਰ ਵਜਨ ਪੂਰਾ ਹੋਵੇਗਾ। ਸੰਤਾਂ ਨੇ ਫਿਰ ਗਿਰੀਆਂ ਦਾ ਲਾਲ ਛਿਲਕਾ ਉਤਾਰ ਦਿੱਤਾ ਕਹਿਣ ਲੱਗੇ ਹੁਣ ਦੁਕਾਨਦਾਰ ਤੋਂ ਗਿਰੀਆਂ ਦਾ ਵਜ਼ਨ ਪੂਰਾ ਕਰਕੇ ਲਿਆ। ਦੁਕਾਨਦਾਰ ਕਹਿੰਦਾ ਗਿਰੀਆਂ ਦਾ ਲਾਲ ਛਿਲਕਾ ਲੈ ਕੇ ਆ ਫਿਰ ਵਜਨ ਪੂਰਾ ਹੋਵੇਗਾ। ਫਿਰ ਮਹਾਪੁਰਖਾਂ ਨੇ ਗਿਰੀਆਂ ਦਾ ਬਦਾਮ ਰੋਗਨ ਕਰਕੇ ਕਿਹਾ ਕਿ ਹੁਣ ਗਿਰੀਆਂ ਦਾ ਵਜਨ ਪੂਰਾ ਕਰਾ ਕੇ ਲਿਆ। ਦੁਕਾਨਦਾਰ ਕਹਿੰਦਾ ਇਹ ਖੱਲ ਹੈ ਬਦਾਮ ਰੋਗਨ ਲਿਆ। ਵਜਨ ਪੂਰਾ ਹੋਵੇਗਾ। ਸੰਤ ਨੇ ਕਿਹਾ ਬਦਾਮ ਰੋਗਨ ਹੀ ਸਾਰ ਵਸਤੂ ਹੈ । ਬਾਕੀ ਤਾਂ ਫੋਕਟ ਹੈ- ਛਿਲੜ ਵਾਧੂ ਹੀ ਹਨ ਛਿਲਕਾ ਵਾਧੂ ਖਲ ਵਾਧੂ ਸਾਰ ਵਸਤੂ ਬਦਾਮ ਰੋਗਨ ਹੈ।

ਜਿਹੜੀ ਉਪਰ ਵਾਲੀ ਛਿੱਲ ਹੈ ਉਹ ਜੀਵ ਦੀ ਸਥੂਲ ਦੇਹ ਹੈ। ਪਹਿਲਾਂ ਇਸ ਤੋਂ ਨਿਆਰਾ ਹੋਣਾ ਹੈ। ਫਿਰ ਬਦਾਮ ਗਿਰੀ ਦਾ ਜਿਹੜੀ ਲਾਲ ਛਿਲਕਾ ਹੈ, ਉਹ ਜੀਵ ਦੀ ਸੂਖਮ ਦੇਹ ਹੈ। ਇਸ ਤੋਂ ਹੀ ਆਤਮਾ ਨਿਆਰੀ ਹੈ। ਫਿਰ ਚਿੱਟੀ ਗਿਰੀ ਵਿਚ ਬਦਾਮ ਰੋਗਨ ਦੀ ਤਰ੍ਹਾਂ ਭਿੰਨ ਹੈ ਅਤੇ ਜਿਵੇਂ ਬਦਾਮ ਵਿਚ ਬਦਾਮ ਰੋਗਨ ਕੀਮਤੀ ਤੇ ਕਾਰ ਆਮਦ ਤੇ ਸਾਰਥਕ ਵਸਤੂ ਹੈ। ਉਸ ਤਰ੍ਹਾਂ ਜੀਵ ਦੀ ਆਤਮਾ ਹੀ ਸਾਰਥਕ ਹੈ। ਇਸ ਦਾ ਗਿਆਨ ਹੀ ਆਤਮ ਤੱਤਵ ਦਾ ਬੋਧ ਹੈ। ਇਸ ਦੇ ਜਾਣੇਂ ਤੋਂ ਬਿਨਾਂ ਜੀਵ ਨੂੰ ਮੁਕਤੀ ਨਹੀਂ ਮਿਲ ਸਕਦੀ। ਆਤਮ ਸਵਰੂਪ ਦਾ ਗਿਆਨ ਨਹੀਂ ਹੋ ਸਕਦਾ-ਆਤਮਕ ਅਨੰਦ ਨਹੀਂ ਮਾਣਿਆ ਜਾ ਸਕਦਾ। ਆਤਮਕ ਬੋਧ (ਆਪਣੇ ਨਿਜ) ਸਰੂਪ ਦਾ ਗਿਆਨ ਹੀ ਪ੍ਰਭੂ ਪ੍ਰਮਾਤਮਾ ਨਾਲ ਅਭੇਦ ਹੋਣਾ ਹੈ।

ਲੇਖਕ:-ਸੰਤ ਤੇਜਾ ਸਿੰਘ ਐਮ. ਏ. “ਨਿਰਮਲ ਭੇਖ ਰਤਨ”

Mobile No.9815231911

Categories: SIKH BOOKS

Tags: KESARI VIRASAT

Published on: 07 Feb 2026

Satinder Kaur
+91 8872577337
📣 Share this post

Latest News

View all

Business Directory

Sharma ambulance service and clinic
Sharma ambulance service and clinic

City: Pahewa
Category: Healthcare & Medical

View Profile
Sandhu furniture works

City: Pehowa
Category:

View Profile
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile